For the best experience, open
https://m.punjabitribuneonline.com
on your mobile browser.
Advertisement

ਜਸਵੀਰ ਸਿੰਘ ‘ਸ਼ਾਇਰ’ ਅਤੇ ਅਮਰ ਸਿੰਘ ਅਮਰ ਦਾ ਸਨਮਾਨ

06:52 AM Jun 18, 2024 IST
ਜਸਵੀਰ ਸਿੰਘ ‘ਸ਼ਾਇਰ’ ਅਤੇ ਅਮਰ ਸਿੰਘ ਅਮਰ ਦਾ ਸਨਮਾਨ
ਲੇਖਕ ਜਸਵੀਰ ਸਿੰਘ ‘ਸ਼ਾਇਰ’ ਤੇ ਅਮਰ ਸਿੰਘ ਅਮਰ ਨੂੰ ਸਨਮਾਨਦੇ ਹੋਏ ਮੋਹਤਬਰ।
Advertisement

ਪੱਤਰ ਪ੍ਰੇਰਕ
ਜਲੰਧਰ, 17 ਜੂਨ
ਪੰਜਾਬੀ ਲਿਖਾਰੀ ਸਭਾ ਵੱਲੋਂ ਮਹੀਨਾਵਾਰੀ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬੀ ਅਦੀਬ ਜਸਵੀਰ ਸਿੰਘ ‘ਸ਼ਾਇਰ’ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਹਿਤਕਾਰ ਅਮਰ ਸਿੰਘ ਅਮਰ ਪੁੱਜੇ। ਇਸ ਮੌਕੇ ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਨੂੰ ‘ਪੰਜਾਬੀ ਮਾਂ ਬੋਲੀ ਦਾ ਮਾਣ’ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਾਹਿਬਾ ਜੀਵਨ ਕੌਰ ਅਤੇ ਦੀਪਤੀ ਦੀ ਸਾਂਝੀ ਪਲੇਠੀ ਪੁਸਤਕ ‘ਇੱਕ ਕਦਮ, ਆਪਣੇ ਵੱਲ’ ਲੋਕ ਅਰਪਿਤ ਕੀਤੀ ਗਈ। ਇਸ ਪੁਸਤਕ ਸਬੰਧੀ ਵਿਚਾਰਕ ਕੁਲਵਿੰਦਰ ਸਿੰਘ ਗਾਖ਼ਲ ਵੱਲੋਂ ਪਰਚਾ ਪੜ੍ਹਿਆ ਗਿਆ। ਸਭਾ ਦੇ ਚੇਅਰਮੈਨ ਪ੍ਰੋ. ਦਲਬੀਰ ਸਿੰਘ ਰਿਆੜ ਨੇ ਸਨਮਾਨਿਤ ਸ਼ਖ਼ਸੀਅਤਾਂ ਨਾਲ ਜਾਣ ਪਹਿਚਾਣ ਕਰਵਾਈ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ। ਇਸ ਵਾਰ ਦਾ ਕਵੀ ਦਰਬਾਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ। ਕਵੀਆਂ ਤੋਂ ਇਲਾਵਾ ਲੇਖਕ ਅਮਰ ਸਿੰਘ ਅਮਰ ਨੇ ਆਪਣੇ ਵਿਚਾਰਾਂ ਦੇ ਨਾਲ ਨਾਲ ਆਪਣੇ ਗੀਤ ਦੀ ਵੀ ਸਾਂਝ ਪਾਈ ਅਤੇ ਜਸਵੀਰ ਸਿੰਘ ‘ਸ਼ਾਇਰ’ ਨੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਵੀ ਕੀਤਾ।

Advertisement

Advertisement
Advertisement
Author Image

sukhwinder singh

View all posts

Advertisement