ਵਿਦਿਆਰਥਣਾਂ ਦਾ ਵਜ਼ੀਫੇ ਅਤੇ ਸਟੇਸ਼ਨਰੀ ਨਾਲ ਸਨਮਾਨ
10:56 AM Jul 25, 2023 IST
ਲੁਧਿਆਣਾ
Advertisement
ਨਵਚੇਤਨਾ ਬਾਲ ਭਲਾਈ ਕਮੇਟੀ ਦੀ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਸਥਾਨਕ ਸਰਕਟ ਹਾਊਸ ਵਿੱਚ ਹੋਈ ਮੀਟਿੰਗ ’ਚ ਸਿਮਰਨਜੋਤ ਕੌਰ ਅਤੇ ਗੌਰੀ ਨੂੰ 6-6 ਮਹੀਨੇ ਦੇ ਵਜ਼ੀਫ਼ੇ ਅਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸ਼ਾਮਿਲ ਨਵਚੇਤਨਾ ਵਿਮੈਨ ਫਰੰਟ ਦੀ ਪ੍ਰਧਾਨ ਪੱਲਵੀ ਗਰਗ, ਜਨਰਲ ਸਕੱਤਰ ਕਿਰਤੀ ਸ਼ਰਮਾ ਅਤੇ ਸਰਪ੍ਰਸਤ ਕੰਵਲਪ੍ਰੀਤ ਸੇਖੋਂ ਨੇ ਦੱਸਿਆ ਕਿ ਇਹ ਦੋਵਾਂ ਬੱਚੀਆਂ ਦੀ ਸਿਹਤ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਨਵਚੇਤਨਾ ਦੁਆਰਾ ਲਈ ਗਈ ਹੈ। ਨਵਚੇਤਨਾ ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਅਨਿਲ ਸ਼ਰਮਾ ਅਤੇ ਪਰਮਜੀਤ ਸਿੰਘ ਪਨੇਸਰ ਨੇ ਦੱਸਿਆ ਕਿ ਸਿਮਰਨਜੋਤ ਕੌਰ ਵੱਲੋਂ 12ਵੀਂ ਵਿੱਚੋਂ 94 ਫ਼ੀਸਦੀ ਅਤੇ ਗੌਰੀ ਵੱਲੋਂ 9ਵੀਂ ਵਿੱਚੋਂ 95 ਫ਼ੀਸਦੀ ਅੰਕ ਪ੍ਰਾਪਤ ਕਰਕੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਚਲਾ ਰਹੀ ਟੀਮ ਦਾ ਹੌਸਲਾ ਵਧਾਇਆ ਹੈ। -ਖੇਤਰੀ ਪ੍ਰਤੀਨਿਧ
Advertisement
Advertisement