For the best experience, open
https://m.punjabitribuneonline.com
on your mobile browser.
Advertisement

ਚਾਰ ਭਾਰਤੀ-ਅਮਰੀਕੀ ਔਰਤਾਂ ਦਾ ਸਨਮਾਨ

07:16 AM Mar 12, 2024 IST
ਚਾਰ ਭਾਰਤੀ ਅਮਰੀਕੀ ਔਰਤਾਂ ਦਾ ਸਨਮਾਨ
ਨਿਊਯਾਰਕ ਵਿੱਚ ਭਾਰਤੀ ਸਫ਼ਾਰਤਖਾਨੇ ਵਿੱਚ ਕਰਵਾਏ ਸਮਾਰੋਹ ਦੌਰਾਨ ਸਨਮਾਨੀਆਂ ਗਈਆਂ ਮੇਘਾ ਦੇਸਾਈ, ਨੀਨਾ ਸਿੰਘ ਅਤੇ ਇੰਦੂ ਲਿਊ ਨਾਲ ਭਾਰਤੀ ਸਫ਼ੀਰ ਬਿਨੈ ਸ੍ਰੀਕਾਂਤ। -ਫੋਟੋ: ਪੀਟੀਆਈ
Advertisement

ਨਿਊਯਾਰਕ, 11 ਮਾਰਚ
ਕੌਮਾਂਤਰੀ ਮਹਿਲਾ ਦਿਵਸ ਮੌਕੇ ਨਿਊਯਾਰਕ ਦੀਆਂ ਚਾਰ ਉੱਘੀਆਂ ਭਾਰਤੀ-ਅਮਰੀਕੀ ਔਰਤਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਮਾਜ ਵਿੱਚ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਗਿਆ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਅਤੇ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਸਮਾਗਮ ਵਿੱਚ ਮਹਾਰਾਣੀ ਰਾਧਿਕਾਰਾਜੇ ਗਾਇਕਵਾੜ, ਨੀਨਾ ਸਿੰਘ, ਡਾ. ਇੰਦੂ ਲਿਊ ਅਤੇ ਮੇਘਾ ਦੇਸਾਈ ਦਾ ਸਨਮਾਨ ਕੀਤਾ ਗਿਆ। ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ ਨੇ ਬਿਆਨ ਵਿੱਚ ਕਿਹਾ ਕਿ ਗਾਇਕਵਾੜ ਇੱਕ ਦੂਰਅੰਦੇਸ਼ੀ ਮਹਿਲਾ ਹੈ ਜੋ ਆਪਣੇ ਪਰਉਪਕਾਰੀ ਕੰਮ ਰਾਹੀਂ ਸਿੱਖਿਆ ਅਤੇ ਭਾਈਚਾਰੇ ਦੇ ਪ੍ਰਸਾਰ ਲਈ ਵਚਨਬੱਧ ਹੈ। ਨੀਨਾ ਸਿੰਘ ਨਿਊ ਜਰਸੀ ਦੀ ਪਹਿਲੀ ਭਾਰਤੀ ਅਤੇ ਸਿੱਖ ਮਹਿਲਾ ਮੇਅਰ ਹੈ। ਲਿਊ ਸਿਹਤ ਸੰਭਾਲ ਦੇ ਖੇਤਰ ’ਚ ਚੰਗਾ ਕੰਮ ਕਰ ਰਹੀ ਹੈ। ਉਨ੍ਹਾਂ ਇੱਕ ਕਲੀਨਿਕਲ ਫਾਰਮਾਸਿਸਟ ਤੋਂ ਆਰਡਬਲਿਊ ਬਰਨਾਬਾਸ ਹੈਲਥ ਵਿੱਚ ਕਾਰਜਕਾਰੀ ਮੀਤ ਪ੍ਰਧਾਨ ਤੇ ਚੀਫ ਆਫ ਸਟਾਫ ਤੱਕ ਦਾ ਰਸਤਾ ਤੈਅ ਕੀਤਾ ਹੈ। ਦੇਸਾਈ ‘ਦੇਸਾਈ ਫਾਊਂਡੇਸ਼ਨ’ ਦੀ ਚੇਅਰਪਰਸਨ ਹੈ ਜੋ ਪੇਂਡੂ ਭਾਰਤ ’ਚ ਔਰਤਾਂ ਤੇ ਲੜਕੀਆਂ ਦੀ ਸਿਹਤ, ਜ਼ਿੰਦਗੀ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×