ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਧੀਆਂ ਦਾ ਸਨਮਾਨ

08:32 AM Jan 14, 2024 IST
‘ਧੀ ਪੰਜਾਬ ਦੀ’ ਐਵਾਰਡ ਨਾਲ ਸਨਮਾਨਿਤ ਲੜਕੀਆਂ।

ਪਵਨ ਕੁਮਾਰ ਵਰਮਾ
ਧੂਰੀ, 13 ਜਨਵਰੀ
ਸੰਸਥਾ ਪਰਿਵਰਤਨ (ਮਾਲਵਾ ਫਰੈਂਡਜ਼ ਵੈਲਫੇਅਰ ਸੁਸਾਇਟੀ) ਧੂਰੀ ਵੱਲੋਂ ਵਿਮੈਨ ਵਿੰਗ ਦੀ ਅਗਵਾਈ ਹੇਠ ਕੌਮਾਂਤਰੀ ਧੀ ਦਿਵਸ ਮਨਾਇਆ ਗਿਆ। ਸਮਾਗਮ ਵਿੱਚ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੀਆਂ 12 ਧੀਆਂ ਨੂੰ ‘ਧੀ ਪੰਜਾਬ ਦੀ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ 31 ਨਵਜੰਮੀਆਂ ਬੱਚੀਆਂ ਤੇ ਮਾਵਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾਕਟਰ ਸਤੀਸ਼ ਵਰਮਾ (ਪੰਜਾਬੀ ਯੂਨੀਵਰਸਿਟੀ) ਪਟਿਆਲਾ ਸ਼ਾਮਿਲ ਹੋਏ। ਇਸ ਦੌਰਾਨ ਰੂਬਿਕਾ ਬਾਂਸਲ ਆਈਆਰਐੱਸ, ਵਿਜੇ ਗੋਇਲ ਐੱਮਡੀ ਰਾਈਸੀਲਾ ਗਰੁੱਪ, ਅਸ਼ਵਨੀ ਕੁਮਾਰ (ਕਾਰਜ ਸਾਧਕ ਅਫਸਰ) ਨਗਰ ਕੌਂਸਲ ਧੂਰੀ, ਜਸਵੰਤ ਸਿੰਘ ਖਹਿਰਾ ਸੈਕਰੇਟਰੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ, ਸੁਰੇਸ਼ ਬੰਸਲ, ਗਾਇਕ ਗੁਰਦਿਆਲ ਨਿਰਮਾਣ, ਡਾਕਟਰ ਰਿਸ਼ੀ ਤੇ ਦੇਵ ਸਰਪੰਚ ਵਿਸ਼ੇਸ਼ ਮਹਿਮਾਨ ਵਜੋਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਭਾਈ ਮਰਦਾਨਾ ਸੰਗੀਤ ਅਕੈਡਮੀ ਦੇ ਬੱਚਿਆਂ ਨੇ ਸ਼ਬਦ ਗਾਇਨ ਗਾ ਕੇ ਕੀਤੀ। ਵੱਖ ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਸੰਸਥਾ ਵੱਲੋਂ ਰਾਜਿੰਦਰ ਰਾਣੀ (ਸਾਹਿਤ), ਗਗਨਜੋਤ ਕੌਰ (ਖੇਡਾਂ), ਗਗਨਦੀਪ ਕੌਰ (ਅਧਿਆਪਿਕਾ), ਰਾਜਿੰਦਰ ਕੌਰ (ਸਿੱਖਿਆ), ਕਮਲਪ੍ਰੀਤ ਕੌਰ (ਕਲਾ), ਤੇਜਿੰਦਰ ਕੌਰ (ਕਲਾ), ਜਸਮੀਤ ਕੌਰ (ਸਿੱਖਿਆ), ਗੁਰਅੰਕਿਤ ਕੌਰ (ਸਿੱਖਿਆ), ਲਵਪ੍ਰੀਤ ਕੌਰ (ਸਿੱਖਿਆ), ਜਸ਼ਨਦੀਪ ਕੌਰ (ਖੇਡਾਂ), ਰਮਨਪ੍ਰੀਤ ਕੌਰ (ਸਿੱਖਿਆ) ਅਤੇ ਹਰਦੀਪ ਕੌਰ (ਵਿੱਦਿਆ ਤੇ ਸਾਹਿਤ) ਨੂੰ ‘ਧੀ ਪੰਜਾਬ ਦੀ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

Advertisement

Advertisement