ਪੁਆਧੀ ਪੰਜਾਬੀ ਸੱਥ ਦਾ ਸਨਮਾਨ ਸਮਾਗਮ 24 ਨੂੰ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 17 ਨਵੰਬਰ
ਪੁਆਧੀ ਪੰਜਾਬੀ ਸੱਥ ਮੁਹਾਲੀ ਦਾ 21ਵਾਂ ਸਾਲਾਨਾ ਸਨਮਾਨ ਸਮਾਗਮ, ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਮੁਹਾਲੀ ਵਿੱਚ 24 ਨਵੰਬਰ ਨੂੰ ਸਵੇਰੇ ਦਸ ਵਜੇ ਕੀਤਾ ਜਾ ਰਿਹਾ ਹੈ। ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਂ ਤੇ ਸੱਥ ਦੇ ਸਕੱਤਰ ਗੁਰਮੀਤ ਸਿੰਘ ਖਰੜ ਨੇ ਦੱਸਿਆ ਕਿ ਇਹ ਸਮਾਗਮ ਮਰਹੂਮ ਡੀਐੱਸ ਬੇਦੀ ਨੂੰ ਸਮਰਪਿਤ ਹੋਵੇਗਾ। ਗਿਆਨੀ ਦਿੱਤ ਸਿੰਘ ਦੀ ਯਾਦ ਵਿੱਚ, ਪੰਜਾਬੀ ਮੌਲਿਕ ਕਵਿਤਾ ਸਿਰਜਣ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨ ਦਿੱਤੇ ਜਾਣਗੇ। ਇਸ ਮੌਕੇ ਪੁਆਧ ਦੀਆਂ ਸੱਤ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ ਜਿਨ੍ਹਾਂ ’ਚ ਡਾ. ਗੁਰਪ੍ਰੀਤ ਕੌਰ ਨੂੰ ਸਰਦਾਰਨੀ ਰਵਿੰਦਰ ਕੌਰ ਪੁਰਸਕਾਰ, ਡਾ. ਮੁਖਤਿਆਰ ਸਿੰਘ ਨੂੰ ਮਾਸਟਰ ਸਰੂਪ ਸਿੰਘ ਨੰਬਰਦਾਰ ਪੁਰਸਕਾਰ, ਜਸਵੰਤ ਸਿੰਘ ਨੂੰ ਜਥੇਦਾਰ ਅੰਗਰੇਜ਼ ਸਿੰਘ ਪੁਰਸਕਾਰ, ਭਗਤ ਤਰਲੋਚਨ ਸਿੰਘ ਗੋਬਿੰਦਗੜ੍ਹ ਨੂੰ ਬਾਬਾ ਪ੍ਰਤਾਪ ਸਿੰਘ ਬੈਦਵਾਣ ਪੁਰਸਕਾਰ, ਕਲਾਕਾਰ ਰੋਮੀ ਘੜਾਮਾਂ ਨੂੰ ਮਾਸਟਰ ਰਘਬੀਰ ਸਿੰਘ ਮਟੌਰ ਪੁਰਸਕਾਰ, ਢਾਡੀ ਗੁਰਦੇਵ ਸਿੰਘ ਨੂੰ ਢਾਡੀ ਪ੍ਰੀਤਮ ਸਿੰਘ ਕਲੌੜ ਪੁਰਸਕਾਰ, ਸ਼ਾਇਰ ਹਰਵਿੰਦਰ ਸਿੰਘ ਨੂੰ ਗੁਰਬਖ਼ਸ਼ ਸਿੰਘ ਕੇਸਰੀ ਪੁਰਸਕਾਰਾਂ ਨਾਲ ਸਨਮਾਨਿਆ ਜਾਵੇਗਾ।
ਸਮਾਗਮ ਦੇ ਮੁੱਖ-ਮਹਿਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਉਪ-ਕੁਲਪਤੀ ਡਾ. ਜੈ ਰੂਪ ਸਿੰਘ ਹੋਣਗੇ। ਸਮਾਗਮ ਦੀ ਪ੍ਰਧਾਨਗੀ ਸਾਬਕਾ ਆਈਏਐਸ ਜੀਕੇ ਸਿੰਘ ਕਰਨਗੇ। ਵਿਸ਼ੇਸ਼ ਮਹਿਮਾਨ ਵਜੋਂ ਡਾ. ਗੁਰਕਿਰਨਜੀਤ ਕੌਰ ਨਲਵਾ ਅਤੇ ਡਾ. ਨਿਰਮਲ ਸਿੰਘ ਲਾਂਬੜਾ (ਸਰਪ੍ਰਸਤ ਸੱਥ) ਸ਼ਾਮਲ ਹੋਣਗੇ।