ਕੈਨੇਡਾ ਵਿੱਚ ਬਾਬਾ ਸੁੱਖਾ ਸਿੰਘ ਦਾ ਸਨਮਾਨ
06:27 AM Jul 03, 2024 IST
Advertisement
ਤਰਨ ਤਾਰਨ: ਕਾਰ ਸੇਵਾ ਸੰਪਰਦਾ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਬਾਬਾ ਸੁੱਖਾ ਸਿੰਘ ਦੀ ਕੈਨੇਡਾ ਦੀ ਗੁਰਮਿਤ ਪ੍ਰਚਾਰ ਫੇਰੀ ਦੌਰਾਨ ਉਨ੍ਹਾਂ ਦਾ ਯੂਨਾਈਟਡ ਕੰਜਰਵੇਟਿਵ ਪਾਰਟੀ (ਯੂਸੀਪੀ) ਦੇ ਡਾਇਰੈਕਟਰ ਰਣਜੀਤ ਬਾਠ ਨੇ ਆਪਣੇ ਸਾਥੀਆਂ ਸਮੇਤ ਸਨਮਾਨ ਕੀਤਾ| ਸੰਪਰਦਾ ਨੇ ਦੱਸਿਆ ਕਿ ਇਸ ਮੌਕੇ ਰਣਜੀਤ ਬਾਠ ਤੋਂ ਇਲਾਵਾ ਉਨ੍ਹਾਂ ਦੇ ਸਹਿਯੋਗੀਆਂ ਐਡਮਿੰਟਨ-ਮਿਲਵੁਡਸ ਤੋਂ ਮੈਂਬਰ ਪਾਰਲੀਮੈਂਟ ਟਿਮ ਉੱਪਲ, ਉੱਘੇ ਕਾਰੋਬਾਰੀ ਕੇਸਰ ਸੋਹੀ, ਐਡਵੋਕੇਟ ਜਗਸ਼ਰਨ ਮਾਹਲ, ਚਰਨਜੀਤ ਸਿੰਘ ਮਾਹਲ, ਮਨਜੀਤ ਸਿੰਘ ਫੇਰੂਮਾਨ, ਜਸਪ੍ਰੀਤ ਸੱਗੂ, ਸੰਦੀਪ ਹੁੰਦਲ ਆਦਿ ਨੇ ਬਾਬਾ ਸੁੱਖਾ ਸਿੰਘ ਵਲੋਂ ਪਿਛਲੇ ਸਾਲ ਹੜ੍ਹਾਂ ਦੌਰਾਨ ਕਿਸਾਨਾਂ ਦੇ ਬਚਾਅ ਲਈ ਕੀਤੀਆਂ ਸੇਵਾਵਾਂ ਕਰਕੇ ਬਾਬਾ ਸੁੱਖਾ ਸਿੰਘ ਦੀ ਭਰਵੀਂ ਸ਼ਲਾਘਾ ਕੀਤੀ| ਬਾਬਾ ਸੁੱਖਾ ਸਿੰਘ ਨੇ ਵਿਦੇਸ਼ੀ ਵੱਸੇ ਸਿੱਖ ਭਾਰਿਚਾਰੇ ਦੇ ਲੋਕਾਂ ਨੂੰ ਆਪਸ ਵਿੱਚ ਮਿਲ ਜੁਲ ਕੇ ਰਹਿਣ ਦੀ ਪ੍ਰੇਰਣਾ ਦਿੱਤੀ| -ਪੱਤਰ ਪ੍ਰੇਰਕ
Advertisement
Advertisement
Advertisement