ਅਭੈ ਸਿੰਘ ਚੌਟਾਲਾ ਦਾ ਸਨਮਾਨ
08:34 AM Apr 02, 2024 IST
ਪੱਤਰ ਪ੍ਰੇਰਕ
ਰਤੀਆ, 1 ਅਪਰੈਲ
ਸਿਰਸਾ ਲੋਕ ਸਭਾ ਹਲਕੇ ਦੇ ਪ੍ਰੋਗਰਾਮਾਂ ਦੌਰਾਨ ਰਤੀਆ ਵਿੱਚ ਪੁੱਜੇ ਇਨੈਲੋ ਦੇ ਸੂਬਾ ਪ੍ਰਧਾਨ ਰਾਮਪਾਲ ਮਾਜਰਾ ਅਤੇ ਪਾਰਟੀ ਦੇ ਕੌਮੀ ਮੁੱਖ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਦਾ ਇਨੈਲੋ ਨੌਜਵਾਨ ਆਗੂ ਤੇ ਮਹਿਲਾ ਜ਼ਿਲ੍ਹਾ ਪ੍ਰਧਾਨ ਮੰਜੂ ਬਾਜ਼ੀਗਰ ਨੇ ਚਾਂਦੀ ਦਾ ਮੁਕਟ ਅਤੇ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ। ਰਤੀਆ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਪਾਰਟੀ ਵਰਕਰਾਂ ਨੇ ਸੂਬਾ ਪ੍ਰਧਾਨ ਅਤੇ ਕੌਮੀ ਪ੍ਰਧਾਨ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਦਾ ਵੀ ਜ਼ੋਰਦਾਰ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਰਤੀਆ ਦੀ ਸਿਰਸਾ ਲੋਕ ਸਭਾ ਦੀ ਜਿੱਤ ਵਿਚ ਹਲਕਾ ਰਤੀਆ ਦੀ ਅਹਿਮ ਭੂਮਿਕਾ ਰਹਿੰਦੀ ਹੈ ਅਤੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਹਲਕਾ ਰਤੀਆ ਤੋਂ ਇਨੈਲੋ ਉਮੀਦਵਾਰ ਦੇ ਹੱਕ ਵਿੱਚ ਪੂਰਨ ਜਨਤਾ ਦਾ ਸਮਰਥਨ ਹੋਵੇਗਾ।
Advertisement
Advertisement