ਇਮਾਨਦਾਰੀ ਨਾਲ ਕੰਮ ਕਰਨ ਵਾਲੇ ਮੁਨਸ਼ੀ ਦਾ ਸਨਮਾਨ
08:27 AM Jan 30, 2025 IST
ਪਰਮਜੀਤ ਸਿੰਘ
ਫਾਜ਼ਿਲਕਾ, 29 ਜਨਵਰੀ
ਥਾਣਾ ਖੂਈ ਖੇੜਾ ਵਿੱਚ ਬਤੌਰ ਮੁਨਸ਼ੀ ਆਪਣੀਆਂ ਸੇਵਾਵਾਂ ਨਿਭਾ ਰਹੇ ਜਸਵਿੰਦਰ ਸਿੰਘ ਵੱਲੋਂ ਗਸ਼ਤ ਦੌਰਾਨ ਮਿਲ਼ੇ ਕਰੀਬ ਸੱਤ ਹਜ਼ਾਰ ਰੁਪਏ ਦੀ ਰਕਮ ਵਾਲੇ ਪਰਸ ਨੂੰ ਪਿਛਲੇ ਦਿਨੀਂ ਮਾਲਕ ਤੱਕ ਪਹੁੰਚਾ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਇਸ ਲੋਕ ਭਲਾਈ ਕਾਰਜ ਸਦਕਾ ਜ਼ਿਲ੍ਹਾ ਪੁਲੀਸ ਮੁਖੀ ਵਰਿੰਦਰ ਸਿੰਘ ਬਰਾੜ ਨੇ ਪੁਲੀਸ ਮੁਲਾਜ਼ਮ ਜਸਵਿੰਦਰ ਸਿੰਘ ਦਾ ਸਨਮਾਨ ਕੀਤਾ। ਜ਼ਿਲ੍ਹਾ ਪੁਲੀਸ ਮੁਖੀ ਨੇ ਮੁਲਾਜ਼ਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਨੇਕ ਕਾਰਜ ਹਰ ਇਕ ਨਾਗਰਿਕ ਵੱਲੋਂ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਕੋਈ ਵੀ ਚੀਜ਼/ਵਸਤੂ/ਦਸਤਾਵੇਜ਼ ਲੱਭਦੇ ਹਨ ਤਾਂ ਉਹ ਸਬੰਧਤ ਵਿਅਕਤੀ ਤਕ ਪੁੱਜਦੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਪਤਾ/ਮੋਬਾਈਲ ਨੰਬਰ ਨਹੀਂ ਮਿਲਦਾ ਦਾ ਇਸ ਦੀ ਸੂਚਨਾ ਨੇੜਲੇ ਪੁਲੀਸ ਥਾਣੇ ਵਿਖੇ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਵਚਨਬੱਧ ਹੈ।
Advertisement
Advertisement