For the best experience, open
https://m.punjabitribuneonline.com
on your mobile browser.
Advertisement

ਲਾਇਨਜ਼ ਕਲੱਬ ਵੱਲੋਂ ਡਾਕਟਰ ਦਿਵਸ ’ਤੇ ਸਨਮਾਨ

06:18 AM Jul 02, 2024 IST
ਲਾਇਨਜ਼ ਕਲੱਬ ਵੱਲੋਂ ਡਾਕਟਰ ਦਿਵਸ ’ਤੇ ਸਨਮਾਨ
ਹਿਮਾਂਸ਼ੂ ਸੂਦ ਦਾ ਸਨਮਾਨ ਕਰਦੇ ਹੋਏ ਕਲੱਬ ਦੇ ਅਹੁਦੇਦਾਰ।
Advertisement

ਮੰਡੀ ਗੋਬਿੰਦਗੜ੍ਹ:

Advertisement

ਡਾਕਟਰ ਦਿਵਸ ਨੂੰ ਮੁੱਖ ਰੱਖ ਕੇ ਲਾਇਨਜ਼ ਕਲੱਬ ਸਪਰੀਮ ਮੰਡੀ ਗੋਬਿੰਦਗੜ੍ਹ ਨੇ ਪ੍ਰਧਾਨ ਜੀਐੱਸ ਰਾਏ ਦੀ ਅਗਵਾਈ ਹੇਠ ਹੋਏ ਸਮਾਗਮ ਵਿੱਚ ਸੂਦ ਡੈਂਟਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੇ ਮਾਲਕ ਡਾ. ਹਿਮਾਂਸੂ ਸੂਦ ਦਾ ਵਧੀਆ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਨੇ ਡਾ. ਸੂਦ ਦੇ ਕੰਮ ਦੀ ਸ਼ਲਾਘਾ ਕੀਤੀ। ਸਮਾਗਮ ਵਿਚ ਕਲੱਬ ਦੇ ਸਕੱਤਰ ਗੁਰਮੇਸ ਵਿੱਜ, ਖਜ਼ਾਨਚੀ ਅਨੰਦ ਪਨੇਸਰ, ਸਾਬਕਾ ਜ਼ਿਲ੍ਹਾ ਗਵਰਨਰ ਡਾ. ਮਨਮੋਹਨ ਕੌਂਸਲ, ਚੇਅਰਪਰਸਨ ਭੁਪਿੰਦਰ ਸ਼ਰਮਾ, ਵੇਦ ਪ੍ਰਕਾਸ਼ ਸ਼ਰਮਾ, ਸੁਰੇਸ਼ ਪੁਰੀ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ

Advertisement
Author Image

joginder kumar

View all posts

Advertisement
Advertisement
×