For the best experience, open
https://m.punjabitribuneonline.com
on your mobile browser.
Advertisement

ਖੇਤੀ ਮਾਹਿਰਾਂ ਤੇ ਖੋਜਾਰਥੀਆਂ ਦਾ ਸਨਮਾਨ ਕੀਤਾ

08:58 AM Mar 20, 2024 IST
ਖੇਤੀ ਮਾਹਿਰਾਂ ਤੇ ਖੋਜਾਰਥੀਆਂ ਦਾ ਸਨਮਾਨ ਕੀਤਾ
ਡਾ. ਗੁਰਦੇਵ ਖੁਸ਼ ਫਾਊਂਡੇਸ਼ਨ ਵੱਲੋਂ ਸਨਮਾਨਿਤ ਵਿਗਿਆਨੀ, ਵਿਦਿਆਰਥੀ ਤੇ ਹੋਰ ਸ਼ਖ਼ਸੀਅਤਾਂ।
Advertisement

ਸਤਵਿੰਦਰ ਬਸਰਾ
ਲੁਧਿਆਣਾ, 19 ਮਾਰਚ
ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਦਾ ਸਲਾਨਾ ਸਮਾਗਮ ਪੀਏਯੂ. ਦੇ ਪਾਲ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਇਸ ਵਿਚ ਪੀਏਯੂ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਨੌਜਵਾਨ ਖੋਜਾਰਥੀਆਂ ਅਤੇ ਵਿਗਿਆਨੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਡਾ. ਗੁਰਦੇਵ ਸਿੰਘ ਖੁਸ਼ ਅਤੇ ਉਨ੍ਹਾਂ ਦੀ ਪਤਨੀ ਹਰਵੰਤ ਕੌਰ ਖੁਸ਼ ਨੇ ਕੀਤੀ। ਇਸ ਮੌਕੇ ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਪੀਏਯੂ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਮੌਜੂਦ ਸਨ। ਡਾ. ਖੁਸ਼ ਨੇ ਐਵਾਰਡਾਂ, ਵਜ਼ੀਫਿਆਂ ਅਤੇ ਯਾਤਰਾ ਗਰਾਂਟਾਂ ਦੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਤੀ ਵਿਗਿਆਨ ਅਤੇ ਵਿਗਿਆਨੀਆਂ ਉੱਪਰ ਜ਼ਿੰਮੇਵਾਰੀ ਵਧੀ ਹੈ। ਇਸ ਦੀ ਪੂਰਤੀ ਲਈ ਨੌਜਵਾਨ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਪਹਿਲਾਂ ਨਾਲੋਂ ਵੀ ਵੱਧ ਲਗਨ ਅਤੇ ਮਿਹਨਤ ਨਾਲ ਕੰਮ ਕਰਨ ਦੀ ਲੋੜ ਹੈ।
ਡਾ. ਗੋਸਲ ਨੇ ਡਾ. ਗੁਰਦੇਵ ਸਿੰਘ ਖੁਸ਼ ਹੋਰਾਂ ਦੇ ਇਸ ਵਡਮੁੱਲੇ ਕਾਰਜ ਦੀ ਸ਼ਲਾਘਾ ਕਰਦਿਆਂ ਫਾਊਂਡੇਸ਼ਨ ਵੱਲੋਂ ਹਰ ਸਾਲ ਦਿੱਤੀ ਜਾਂਦੀ ਮਾਇਕ ਸਹਾਇਤਾ ਦੇ ਮਹੱਤਵ ਨੂੰ ਸਵੀਕਾਰ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਡਾ. ਖੁਸ਼ ਤੋਂ ਪ੍ਰੇਰਨਾ ਲੈਣ ਲਈ ਕਿਹਾ ਤਾਂ ਜੋ ਉਹ ਉਹਨਾਂ ਦੇ ਪੂਰਨਿਆਂ ’ਤੇ ਤੁਰ ਸਕਣ। ਸ੍ਰੀ ਪੰਨੂ ਨੇ ਡਾ. ਖੁਸ਼ ਨੂੰ ਚੌਲਾਂ ਦਾ ਪਿਤਾਮਾ ਹੋਣ ਦੇ ਨਾਲ-ਨਾਲ ਦਾਨਵੀਰ ਪੁਰਸ਼ ਕਿਹਾ।
ਉਨ੍ਹਾਂ ਕਿਹਾ ਕਿ ਐਵਾਰਡ ਜੇਤੂਆਂ ਵਿਚ ਔਰਤਾਂ ਦੀ ਗਿਣਤੀ ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਬਰਾਬਰੀ ਵੱਲ ਇਸ਼ਾਰਾ ਕਰਦੀ ਹੈ। ਇਸ ਸਮਾਗਮ ਵਿੱਚ ਡਾ. ਪ੍ਰਵੀਨ ਛੁਨੇਜਾ ਨੂੰ ਡਾ. ਦਰਸ਼ਨ ਸਿੰਘ ਬਰਾੜ ਐਵਾਰਡ ਨਾਲ ਸਨਮਾਨਿਆ ਗਿਆ। ਖੇਤੀ ਇੰਜਨੀਅਰ ਡਾ. ਮਨਪ੍ਰੀਤ ਸਿੰਘ ਨੂੰ ਡਾ. ਦਰਸ਼ਨ ਸਿੰਘ ਬਰਾੜ ਨੌਜਵਾਨ ਵਿਗਿਆਨ ਐਵਾਰਡ ਅਤੇ ਡਾ. ਫਕੀਰ ਚੰਦ ਸ਼ੁਕਲਾ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦੌਰਾਨ 61 ਵਿਦਿਆਰਥੀਆਂ ਨੂੰ ਫੈਲੋਸ਼ਿਪਾਂ ਮਿਲੀਆਂ, ਜਿਨ੍ਹਾਂ ਵਿਚ ਪੀ.ਏ.ਯੂ. ਦੇ 47, ਵੈਟਰਨਰੀ ’ਵਰਸਿਟੀ ਦੇ 13 ਅਤੇ ਇਕ ਵਿਦਿਆਰਥੀ ਪੀ.ਏ.ਯੂ. ਮਾਡਲ ਸਕੂਲ ਨਾਲ ਸੰਬੰਧਤ ਸੀ। ਇਸਦੇ ਨਾਲ ਹੀ 31 ਵਿਗਿਆਨੀਆਂ ਅਤੇ ਵਿਦਿਆਰਥੀਆਂ ਨੂੰ ਯਾਤਰਾ ਗਰਾਂਟਾਂ ਪ੍ਰਦਾਨ ਕੀਤੀਆਂ ਗਈਆਂ। ਇਨ੍ਹਾਂ ਵਿਚ 26 ਰਾਸ਼ਟਰੀ ਅਤੇ 5 ਅੰਤਰਰਾਸ਼ਟਰੀ ਯਾਤਰਾ ਗਰਾਂਟਾਂ ਸਨ। 5 ਵਿਦਿਆਰਥੀਆਂ ਨੂੰ ਵੀ ਆਰਥਿਕ ਇਮਦਾਦ ਦਿੱਤੀ ਗਈ। ਇਸ ਤੋਂ ਪਹਿਲਾਂ ਸਮਾਗਮ ਦੇ ਸ਼ੁਰੂ ਵਿਚ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਭ ਦਾ ਸਵਾਗਤ ਕੀਤਾ।

Advertisement

Advertisement
Author Image

Advertisement
Advertisement
×