ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੇ ਵਿਦਿਆਰਥੀ ਸਨਮਾਨੇ

07:43 AM Jan 01, 2024 IST
ਹੈਲਿਕਸ ਸਕੂਲ ਦੇ ਸਮਾਗਮ ਦੀ ਸ਼ਮਾ ਰੌਸ਼ਨ ਕਰ ਕੇ ਸ਼ੁਰੂਆਤ ਕਰਦੇ ਹੋਏ।

ਪੱਤਰ ਪ੍ਰੇਰਕ
ਪਾਤੜਾਂ, 31 ਦਸੰਬਰ
ਦਿ ਹੈਲਕਸ ਆਕਸਫੋਰਡ ਸਮਾਰਟ ਸਕੂਲ ਵੱਲੋਂ ਸਾਲਾਨਾ ਸਮਾਗਮ ਦਾ ਆਰੰਭ ਸਕੂਲ ਮੈਨੇਜਮੈਂਟ ਵੱਲੋਂ ਸ਼ਮਾ ਰੌਸ਼ਨ ਕਰ ਕੇ ਕੀਤਾ ਗਿਆ। ਇਨਾਮ ਵੰਡ ਸਮਾਰੋਹ ਦੌਰਾਨ ਖੇਡਾਂ, ਸਿੱਖਿਆ ਅਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕਰਨ ਬਾਅਦ, ਗਨੇਸ਼ ਵੰਦਨਾ, ਸੈਲਫੀ ਡਾਂਸ, ਭੂਤ ਡਾਂਸ, ਕਵੀਸ਼ਰੀ, ਡਿਸਕੋ ਡਾਂਸ, ਮਾਇਮ, ਰਾਜਸਥਾਨੀ ਡਾਂਸ, ਹਰਿਆਣਵੀ ਡਾਂਸ, ਮਸਤਾਨੀ ਡਾਂਸ, ਕੱਵਾਲੀ, ਹਿਪ-ਹੋਪ ਆਦਿ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਦੌਰਾਨ ਕੋਰਿਓਗ੍ਰਾਫੀਆਂ ਅਤੇ ਡਾਂਸ ਗੀਤ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਅਖੀਰ ਵਿੱਚ ਨੌਜਵਾਨਾਂ ਨੇ ਭੰਗੜਾ ਅਤੇ ਮੁਟਿਆਰਾਂ ਦਾ ਗਿੱਧਾ ਪੇਸ਼ ਕੀਤਾ। ਇਸ ਮੌਕੇ ਸਮਾਗਮ ਦੇ ਸਕੂਲ ਦੇ ਪੁਰਾਣੇ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਪਿ੍ੰਸੀਪਲ ਸ੍ਰੀਮਤੀ ਅਮਰਜੋਤ ਕੌਰ ਹਰੀਕਾ ਅਤੇ ਡਾਇਰੈਕਟ ਦਵਿੰਦਰ ਕੌਰ ਨੇ ਸੂਬਾ ਪੱਧਰੀ ਖੇਡਾਂ ਵਿੱਚ ਵੱਖ-ਵੱਖ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

Advertisement

Advertisement