ਵਿਧਾਇਕ ਬੜਿੰਗ ਵੱਲੋਂ ਹੋਣਹਾਰ ਵਿਦਿਆਰਥੀ ਦਾ ਸਨਮਾਨ
ਪੱਤਰ ਪ੍ਰੇਰਕ
ਅਮਲੋਹ, 9 ਦਸੰਬਰ
ਅਮਲੋਹ ਦੇ ਵਾਰਡ ਨੰਬਰ 3 ਵਿੱਚ ਚੰਦਰ ਮੋਹਨ ਮੋਨੀ ਪੰਡਿਤ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਕੂਲ ਆਫ ਐਮੀਨੈਂਸ ਅਮਲੋਹ ਦੇ ਨੌਵੀਂ ਦੇ ਵਿਦਿਆਰਥੀ ਅਨਿਰੁੱਧ ਸ਼ਰਮਾ ਦਾ ਵਿਸ਼ੇਸ਼ ਸਨਮਾਨ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕੀਤਾ। ਸਮਾਗਮ ਦੌਰਾਨ ਸਟੇਜ ਸਕੱਤਰ ਦਾ ਫ਼ਰਜ ਬਲਵੀਰ ਸਿੰਘ ਨੇ ਨਿਭਾਇਆ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਨਹਿਰੂ ਸਾਇੰਸ ਸੈਂਟਰ ਮੁੰਬਈ ਵਿਖੇ ‘ਕ੍ਰਿਤੀਮ ਬੁੱਧੀ-ਸੰਭਾਵਨਾਵਾਂ ਅਤੇ ਚਿੰਤਾਵਾਂ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਵਿਚ ਵਿਦਿਆਰਥੀ ਅਨਿਰੁੱਧ ਸ਼ਰਮਾ ਪੁੱਤਰ ਰਾਜੇਸ਼ ਕੁਮਾਰ ਵਾਸੀ ਅਮਲੋਹ ਨੇ ਰਨਰ ਅੱਪ ਦਾ ਖਿਤਾਬ ਜਿੱਤ ਕੇ ਵਜ਼ੀਫ਼ਾ ਹਾਸਲ ਕੀਤਾ। ਅਨਿਰੁੱਧ ਨੇ ਇਸ ਪ੍ਰਾਪਤੀ ਲਈ ਅਧਿਆਪਕ ਮਨਿੰਦਰ ਸਿੰਘ ਤੇ ਪ੍ਰਿੰਸੀਪਲ ਇਕਬਾਲ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ, ਰਾਜੇਸ਼ ਕੁਮਾਰ, ਮੁਕੇਸ਼ ਕੁਮਾਰ, ਖੇਮ ਸਿੰਘ, ਚੰਦਰ ਮੋਹਨ ਮੋਨੀ ਪੰਡਿਤ, ਗੁਰਮੀਤ ਸਿੰਘ ਬਰੀਮਾ, ਗਿਆਨ ਮਿੱਤਲ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਸਾਧੂ ਸਿੰਘ, ਰਜਿੰਦਰ ਧੀਮਾਨ, ਰੋਕੀ ਭੱਟ, ਸੰਜੀਵ ਕੁਮਾਰ, ਤਰਨਜੀਤ ਸਿੰਘ, ਆਸ਼ੂ ਗੋਇਲ, ਗਗਨਦੀਪ ਗੁਪਤਾ, ਵਰਿੰਦਰ ਬਾਂਸਲ, ਚਮਕੌਰ ਸਿੰਘ ਆਦਿ ਸ਼ਾਮਲ ਸਨ।