For the best experience, open
https://m.punjabitribuneonline.com
on your mobile browser.
Advertisement

ਪਹਿਲੇ ਸਥਾਨ ਹਾਸਲ ਕਰਨ ਵਾਲਿਆਂ ਦਾ ਸਨਮਾਨ

08:10 AM Mar 29, 2024 IST
ਪਹਿਲੇ ਸਥਾਨ ਹਾਸਲ ਕਰਨ ਵਾਲਿਆਂ ਦਾ ਸਨਮਾਨ
ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ ਅਤੇ ਅਧਿਆਪਕ। -ਫੋਟੋ: ਟੱਕਰ
Advertisement

ਮਾਛੀਵਾੜਾ: ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਸੈਸ਼ਨ 2023-24 ਦਾ ਨਤੀਜਾ ਸ਼ਾਨਦਾਰ ਰਿਹਾ। ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਨਿਰੰਜਨ ਕੁਮਾਰ ਨੇ ਦੱਸਿਆ ਕਿ ਨਾਨ ਬੋਰਡ ਸ਼੍ਰੇਣੀਆਂ ’ਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਇਕਜੋਤ ਕੌਰ, ਕਿਰਨਜੀਤ ਕੌਰ, ਜਸਨੂਰ ਸਿੰਘ, ਚੰਦਰਪਾਲ ਸਿੰਘ, ਸਾਗਰ ਕੁਮਾਰ, ਮਨਵੀਤ ਸਿੰਘ, ਕੁਲਦੀਪ ਕੁਮਾਰ, ਸੂਰਜ ਕੁਮਾਰ, ਸੰਤੋਸ਼ ਯਾਦਵ ਅਤੇ ਸੁਖਵਿੰਦਰ ਕੁਮਾਰ ਨੂੰ ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਪ੍ਰਧਾਨ ਨੰਦ ਕਿਸ਼ੋਰ, ਚੇਅਰਪਰਸਨ ਕਰਮਜੀਤ ਕੌਰ ਅਤੇ ਹਾਜ਼ਰ ਅਧਿਆਪਕਾਂ ਵਲੋਂ ਇਨਾਮ ਤੇ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਮੱਖਣ ਸਿੰਘ, ਰੀਨਾ ਸ਼ਰਮਾ, ਕੰਵਲਜੀਤ ਵਰਮਾ, ਮਨਪ੍ਰੀਤ ਬਖ਼ਸ਼ੀ, ਨਿਰਮਲ ਸਿੰਘ, ਮਨੋਜ ਜੋਸ਼ੀ, ਕੁਲਦੀਪ ਸਿੰਘ, ਰਾਕੇਸ਼ ਕੁਮਾਰ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×