ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਮਾਜ ਸੇਵੀ ਪਰਵਾਸੀ ਪੰਜਾਬੀ ਦਾ ਸਨਮਾਨ

08:20 AM Jul 02, 2023 IST
ਪਰਵਾਸੀ ਪੰਜਾਬੀ ਸੁਖਦੇਵ ਸਿੰਘ ਦਾ ਸਨਮਾਨ ਕਰਦੇ ਹੋਏ ਪਤਵੰਤੇ।

ਪੱਤਰ ਪ੍ਰੇਰਕ
ਪਾਤੜਾਂ, 1 ਜੁਲਾਈ
ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੇ ਪਰਵਾਸੀ ਪੰਜਾਬੀ ਸੁਖਦੇਵ ਸਿੰਘ ਬੈਲਜ਼ੀਅਮ ਦਾ ਇਥੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਸੁਖਦੇਵ ਸਿੰਘ ਬੈਲਜ਼ੀਅਮ ਪਿਛਲੇ ਕਰੀਬ 30 ਸਾਲਾਂ ਤੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਜੁਟੇ ਹੋਏ ਹਨ। ਉਨ੍ਹਾਂ ਪਿੰਡਾਂ ਵਿੱਚ ਸਮਾਜ ਸੇਵਾ ਦੇ ਕੰਮਾਂ ਦੇ ਨਾਲ-ਨਾਲ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ, ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਜ਼ਰੂਰਤ ਦੀਆਂ ਵਸਤਾਂ ਦੇਣਾ ਤੇ ਪਿੰਡ ਸ਼ੁਤਰਾਣਾ ਦੇ ਸਕੂਲ ਵਿਚ ਸ਼ੈੱਡ ਬਣਵਾਇਆ ਹੈ। ਇਸ ਦੌਰਾਨ ਪਰਵਾਸੀ ਪੰਜਾਬੀ ਸੁਖਦੇਵ ਸਿੰਘ ਬੈਲਜ਼ੀਅਮ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਆਪਣੀ ਨਿੱਤ ਦੀ ਕਮਾਈ ’ਚੋਂ ਦਸਵੰਧ ਕੱਢਣ ਦੀ ਅਪੀਲ ਕੀਤੀ। ਇਸ ਮੌਕੇ ਸਮਾਜ ਸੇਵੀ ਸੁਰਜੀਤ ਸਿੰਘ ਹਰੀਕਾ, ਗੁਰਪ੍ਰਤਾਪ ਸਿੰਘ ਹਰੀਕਾ, ਗੁਲਾਬ ਸਿੰਘ, ਮਾਸਟਰ ਨਾਹਰ ਸਿੰਘ, ਦਿਆਲ ਸਿੰਘ ਹਰੀਕਾ, ਚਮਕੌਰ ਸਿੰਘ ਕਲਵਾਣੂੰ, ਪਰਮਪਾਲ ਬੈਨੀਪਾਲ ਅਤੇ ਇਸਰ ਸਿੰਘ ਭਾਈ ਲਾਲੋ ਆਦਿ ਹਾਜ਼ਰ ਸਨ।

Advertisement

Advertisement
Tags :
ਸਨਮਾਨਸਮਾਜਸੇਵੀਪੰਜਾਬੀਪਰਵਾਸੀ
Advertisement