For the best experience, open
https://m.punjabitribuneonline.com
on your mobile browser.
Advertisement

ਸਰਪੰਚ ਮਨਜਿੰਦਰ ਕੌਰ ਰਾਏ ਦਾ ਸਨਮਾਨ

08:51 AM Oct 24, 2024 IST
ਸਰਪੰਚ ਮਨਜਿੰਦਰ ਕੌਰ ਰਾਏ ਦਾ ਸਨਮਾਨ
ਸਰਪੰਚ ਮਨਜਿੰਦਰ ਕੌਰ ਦਾ ਸਨਮਾਨ ਕਰਦੇ ਹੋਏ ਗੁਰਦੁਆਰਾ ਕਮੇਟੀ ਦੇ ਮੈਂਬਰ। -ਫੋਟੋ: ਚੀਮਾ
Advertisement

ਸੰਦੌੜ: ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਮਾਨ ਦੀ ਪਤਨੀ ਬੀਬੀ ਮਨਜਿੰਦਰ ਕੌਰ ਰਾਏ ਪਿੰਡ ਫਿਰੋਜ਼ਪੁਰ ਕੁਠਾਲਾ ਦੀ ਸਰਪੰਚ ਚੁਣੀ ਗਈ ਹੈ। ਜ਼ਿਕਰਯੋਗ ਹੈ ਕਿ ਗਰਾਮ ਪੰਚਾਇਤ ਚੋਣ ਦੇ ਐਲਾਨੇ ਨਤੀਜੇ ਮੁਤਾਬਿਕ ਮਨਜਿੰਦਰ ਕੌਰ ਰਾਏ ਨੂੰ 1526 ਵੋਟਾਂ ਹਾਸਲ ਹੋਈਆਂ ਅਤੇ ਉਹ 470 ਵੋਟਾਂ ਨਾਲ ਜੇਤੂ ਰਹੇ। ਪਿੰਡ ਦੀ ਸਰਪੰਚ ਚੁਣੇ ਜਾਣ ਪਿੱਛੋਂ ਬੀਬੀ ਮਨਜਿੰਦਰ ਕੌਰ ਰਾਏ ਅਤੇ ਚੇਅਰਮੈਨ ਕਰਮਜੀਤ ਸਿੰਘ ਮਾਨ ਆਪਣੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਸਮੇਤ ਅੱਜ ਪਿੰਡ ਦੇ ਗੁਰਦੁਆਰਾ ਬਾਬਾ ਤਾਰਾ ਸਿੰਘ ਵਿਖੇ ਨਤਮਸਤਕ ਹੋਏ ਜਿਥੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਰਪੰਚ ਬੀਬੀ ਮਨਜਿੰਦਰ ਕੌਰ ਰਾਏ ਅਤੇ ਚੇਅਰਮੈਨ ਕਰਮਜੀਤ ਸਿੰਘ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਪਿੰਡ ਅੰਦਰ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਕ ਏਕੇ ਦੀ ਮਜ਼ਬੂਤੀ ਲਈ ਅਰਦਾਸ ਕੀਤੀ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement