ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਵਲਕਾਰ ਕਰਨੈਲ ਸਿੰਘ ਵਜ਼ੀਰਾਬਾਦ ਦਾ ਸਨਮਾਨ

07:13 AM Sep 18, 2024 IST

ਪੱਤਰ ਪ੍ਰੇਰਕ
ਸਮਰਾਲਾ, 17 ਸਤੰਬਰ
ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੀ ਮਹੀਨਾਵਾਰ ਇਕੱਤਰਤਾ ਸਰਪ੍ਰਸਤ ਅਵਤਾਰ ਸਿੰਘ ਉਟਾਲਾ ਤੇ ਉਪ ਪ੍ਰਧਾਨ ਕਿਰਨਦੀਪ ਸਿੰਘ ਕੁਲਾਰ ਪ੍ਰਧਾਨਗੀ ਹੇਠ ਪਿੰਡ ਮਾਣਕੀ ਵਿੱਚ ਹੋਈ। ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੇ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਭੱਟੀ ਦਾ ਲਿਖਿਆ ਪਲੇਠਾ ਕਹਾਣੀ ਮਿਨੀ ਕਹਾਣੀ ਸੰਗ੍ਰਹਿ ‘ਮਾਧੋ’ ਲੋਕ ਅਰਪਣ ਹੋਣ ’ਤੇ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਐਡਵੋਕੇਟ ਹਰਦੀਪ ਸਿੰਘ ਭੱਟੀ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਗੀਤਕਾਰ ਬਾਬਾ ਹੋਲੀਆਂ ਨੇ ਧਾਰਮਿਕ ਗੀਤ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਵੱਲੋਂ ਗੀਤ ‘ਮੁਹੱਬਤ’, ਸੁਖਵਿੰਦਰ ਸਿੰਘ ਬਿੱਟੂ ਖੰਨੇਵਾਲਾ ਵੱਲੋਂ ਗੀਤ ‘ਅੱਥਰੂ’, ਮਨਜੀਤ ਸਿੰਘ ਘੁੰਮਣ ਵੱਲੋਂ ਗੀਤ ‘ਤੀਆਂ’, ਦਵਿੰਦਰ ਸਿੰਘ ਧੌਲ ਮਾਜਰਾ ਵੱਲੋਂ ਗੀਤ, ਨਰਿੰਦਰ ਮਣਕੂ ਵੱਲੋਂ ਗਜ਼ਲ, ਕਰਨਵੀਰ ਸਿੰਘ ਭਾਦਲਾ ਵੱਲੋਂ ਕਵਿਤਾ ਅਤੇ ਨਰੇਸ਼ ਨਿਮਾਣਾ ਵੱਲੋਂ ਨਾਵਲ ‘ਨੈਣਾਂ ਦੇ ਆਰ ਪਾਰ’ ਉੱਤੇ ਪਰਚਾ ਪੜ੍ਹਿਆ ਗਿਆ। ਇਸ ਤੋਂ ਬਾਅਦ ਫੌਜੀ ਸਾਹਿਤਕਾਰ ਗੁਰਬਚਨ ਸਿੰਘ ਵਿਰਦੀ ਵੱਲੋਂ ਜੁਗਨੀ ਅਤੇ ਛੱਲੇ ਦੇ ਇਤਿਹਾਸ ਬਾਰੇ ਸਾਹਿਤਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਆਪਣੀ ਇੱਕ ਗਜ਼ਲ ਵੀ ਸੁਣਾਈ ਗਈ। ਪੰਜਾਬੀ ਸਾਹਿਤ ਸਭਾ ਸਾਂਝੀ ਸੱਥ, ਪੰਚਾਇਤ ਸੈਕਟਰੀ ਨਵਤੇਜ ਸ਼ਰਮਾ ਅਤੇ ਪਿੰਡ ਮਾਣਕੀ ਦੀ ਸਾਬਕਾ ਸਰਪੰਚ ਮਾਤਾ ਹਰਜਿੰਦਰ ਕੌਰ ਵੱਲੋਂ ਸਾਂਝੇ ਤੌਰ ’ਤੇ ਨਾਵਲਕਾਰ ਕਰਨੈਲ ਸਿੰਘ ਵਜ਼ੀਰਾਬਾਦ ਦਾ ਸਨਮਾਨ ਕੀਤਾ ਗਿਆ।

Advertisement

Advertisement