ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਸਨਮਾਨ
10:44 AM Mar 31, 2024 IST
ਪੱਤਰ ਪ੍ਰੇਰਕ
ਗੂਹਲਾ ਚੀਕਾ, 30 ਮਾਰਚ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਕਮੇਟੀ ਦੇ ਧਰਮ ਪ੍ਰਚਾਰ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ’ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਦਾਦੂਵਾਲ ਦੇ ਸਹਾਇਕ ਜਗਮੀਤ ਸਿੰਘ ਬਰਾੜ ਨੇ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਸਿੱਖ ਹਸਤੀਆਂ ਜਥੇਦਾਰ ਨੂੰ ਵਧਾਈ ਦੇ ਰਹੀਆਂ ਹਨ। ਜਥੇਦਾਰ ਦਾਦੂਵਾਲ ਨੇ ਆਪਣੇ ਮੁੱਖ ਅਸਥਾਨ ਗੁਰਦੁਆਰਾ ਗੁਰੂ ਗਰੰਥਸਰ ਦਾਦੂ ਸਾਹਿਬ ਸਿਰਸਾ ਵਿਖੇ ਸੰਗਤ ਦਾ ਧੰਨਵਾਦ ਕੀਤਾ। ਇਸ ਦੌਰਾਨ ਸਿੱਖ ਸੰਗਤ ਨੇ ਜਥੇਦਾਰ ਦਾਦੂਵਾਲ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਨਵੀਂ ਸੇਵਾ ਲਈ ਵਧਾਈ ਦਿੱਤੀ। ਗੁਰਦੁਆਰਾ ਦਾਦੂ ਸਾਹਿਬ ਵਿੱਚ ਬਾਬਾ ਕਰਤਾਰ ਸਿੰਘ ਤੀਲੋਕੇਵਾਲਾ, ਬਾਬਾ ਸੰਗ੍ਰਹਿ ਸਿੰਘ ਲਹਰੀ, ਮਹੰਤ ਯੋਗੇਸ਼ ਰੋੜੀ, ਨਰਦੇਵ ਸਿੰਘ, ਵਡਿਆਈ ਸਿੰਘ, ਬਲਰਾਮ ਸਿੰਘ ਪ੍ਰਧਾਨ ਤਖਤਮਲ, ਗੁਰਜੰਟ ਸਿੰਘ ਸਾਬਕਾ ਸਰਪੰਚ ਥਿਰਾਜ , ਰਾਜ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਤਖਤਮੱਲ ਤੇ ਗੁਰਬਖਸ਼ ਸਿੰਘ ਤਖ਼ਤ ਮੱਲ ਆਦਿ ਹਾਜ਼ਰ ਸਨ।
Advertisement
Advertisement