ਹਾਕੀ ਖਿਡਾਰਨ ਗੁਨਤਾਸ ਕੌਰ ਦਾ ਸਨਮਾਨ
08:37 AM Mar 31, 2024 IST
ਅਮਰਗੜ੍ਹ
Advertisement
ਪਿੰਡ ਬਾਗੜੀਆਂ ਦੀ ਹਾਕੀ ਖਿਡਾਰਨ ਗੁਨਤਾਸ ਕੌਰ ਦੀ ਟੀਮ ਨੇ ਨੈਸ਼ਨਲ ਖੇਡਾਂ ਵਿੱਚ ਭਾਗ ਲੈਦਿਆਂ ਕਰਨਾਟਕ ਵਿੱਚ ਹੋਈ ਨੈਸ਼ਨਲ ਹਾਕੀ ਚੈਪੀਅਨਸ਼ਿਪ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਪਿੰਡ ਪਹੁੰਚਣ ’ਤੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੀ ਪਤਨੀ ਡਾ. ਪਰਮਿੰਦਰ ਕੌਰ ਨੇ ਖਿਡਾਰਨ ਦਾ ਸਨਮਾਨ ਕਰਦਿਆਂ ਕਿਹਾ ਕਿ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਘੱਟ ਨਹੀਂ ਹਨ। ਲੜਕੀ ਦੇ ਪਿਤਾ ਜਗਦੀਪ ਸਿੰਘ ਤੇ ਮਾਤਾ ਸਰਬਜੀਤ ਕੌਰ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਇਸ ਮੌਕੇ ਆੜ੍ਹਤੀ ਹਰਸੰਗਤ ਸਿੰਘ, ਰਾਮ ਸਿੰਘ ਸੋਹੀ, ਦਵਿੰਦਰ ਸਿੰਘ ਤੇ ਜਰਨੈਲ ਸਿੰਘ ਪਰਦੱਮਣ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement