For the best experience, open
https://m.punjabitribuneonline.com
on your mobile browser.
Advertisement

ਪੈਰਾਲੰਪਿਕ ’ਚੋਂ ਗੋਲਡ ਜਿੱਤ ਕੇ ਪਰਤੇ ਹਰਵਿੰਦਰ ਸਿੰਘ ਦਾ ਸਨਮਾਨ

09:00 AM Sep 14, 2024 IST
ਪੈਰਾਲੰਪਿਕ ’ਚੋਂ ਗੋਲਡ ਜਿੱਤ ਕੇ ਪਰਤੇ ਹਰਵਿੰਦਰ ਸਿੰਘ ਦਾ ਸਨਮਾਨ
ਹਰਵਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਕੰਬੋਜ ਸਭਾ ਦੇ ਮੈਂਬਰ। -ਫੋਟੋ: ਮਿੱਤਲ
Advertisement

ਗੂਹਲਾ ਚੀਕਾ (ਪੱਤਰ ਪ੍ਰੇਰਕ):

Advertisement

ਪੈਰਿਸ ਪੈਰਾਲੰਪਿਕ ਵਿੱਚ ਤੀਰ ਅੰਦਾਜ਼ੀ ਵਿੱਚੋਂ ਗੋਲਡ ਮੈਡਲ ਜਿੱਤ ਕੇ ਪਰਤੇ ਹਰਵਿੰਦਰ ਸਿੰਘ ਦਾ ਚੀਕਾ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਹਰਵਿੰਦਰ ਸਿੰਘ ਸਭ ਤੋਂ ਪਹਿਲਾਂ ਚੀਕਾ ਦੇ ਸ਼ਹੀਦ ਊਧਮ ਸਿੰਘ ਚੌਕ ਪੁੱਜੇ ਜਿੱਥੇ ਕੰਬੋਜ ਸਭਾ ਗੂਹਲਾ ਚੀਕਾ ਪ੍ਰਧਾਨ ਹਰਜਿੰਦਰ ਸਿੰਘ ਨੇ ਕਮੇਟੀ ਮੈਂਬਰਾਂ ਦੇ ਨਾਲ ਸਿਰੋਪਾਓ ਪਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਹਰਵਿੰਦਰ ਸਿੰਘ ਨੇ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਸ਼ਰਧਾਂਜਲੀ ਭੇਟ ਕੀਤੀ। ਹਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸੁਫ਼ਨਾ ਸੀ ਕਿ ਉਹ ਓਲੰਪਿਕ ਵਿੱਚ ਗੋਲਡ ਮੈਡਲ ਜਿੱਤ ਕੇ ਲੈ ਕੇ ਆਵੇ। ਹਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਹ ਜਿੱਤ ਪੂਰੇ ਦੇਸ਼ਵਾਸੀਆਂ ਦੀ ਜਿੱਤ ਹੈ। ਇਸ ਮੌਕੇ ਮਾਸਟਰ ਇੰਦਰ ਸਿੰਘ, ਅਮਰੀਕ ਸਿੰਘ, ਦਿਲਬਾਗ ਸਿੰਘ ਵਿਰਕ, ਅਵਤਾਰ ਸਿੰਘ ਸੈਰ, ਬਲਵਿੰਦਰ ਸਿੰਘ ਗੁਰਦੁਆਰਾ ਪ੍ਰਧਾਨ, ਸ਼ਿਆਮ ਸਿੰਘ ਮਾਜਰੀ, ਜਗਤਾਰ ਮਾਜਰੀ, ਗੁਰਦੀਪ ਸਿੰਘ ਬਦਸੁਈ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement