ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡ ਬੁਰਜ ਮਹਿਮਾ ਵਿੱਚ ਲੋਕ ਗਾਇਕਾ ਰਣਜੀਤ ਕੌਰ ਦਾ ਸਨਮਾਨ

07:58 AM Jul 19, 2024 IST
ਪਿੰਡ ਬੁਰਜ ਮਹਿਮਾ ਵਿੱਚ ਗਾਇਕਾ ਰਣਜੀਤ ਕੌਰ ਦਾ ਸਨਮਾਨ ਕਰਦੇ ਹੋਏ ਲੋਕ।

ਮਨੋਜ ਸ਼ਰਮਾ
ਬਠਿੰਡਾ, 18 ਜੁਲਾਈ
ਉਘੀ ਪੰਜਾਬੀ ਗਾਇਕਾ ਬੀਬਾ ਰਣਜੀਤ ਕੌਰ ਦਾ ਭਾਈਚਾਰਕ ਸਾਂਝ ਕਮੇਟੀ ਬੁਰਜ ਮਹਿਮਾ ਵੱਲੋਂ ਪਿੰਡ ਦੀ ਸੱਥ ਵਿੱਚ ਸਨਮਾਨ ਕੀਤਾ ਗਿਆ। ਬੀਬਾ ਰਣਜੀਤ ਕੌਰ ਨੇ ਕਿਹਾ ਕਿ ਪਿੰਡਾਂ ਦੀ ਭਾਈਚਾਰਕ ਸਾਂਝ ਬਹੁਤ ਕਮਾਲ ਦੀ ਹੈ। ਉਨ੍ਹਾਂ ਕਿਹਾ ਕਿ ਬੋਹੜ ਦੇ ਦਰੱਖਤ ਹੇਠ ਸਨਮਾਨ ਸਮਾਗਮ ਦੌਰਾਨ ਬਜ਼ੁਰਗਾਂ ਦਾ ਬੈਠਣਾ ਦਿਲ ਨੂੰ ਬਹੁਤ ਸਕੂਨ ਦਿੰਦਾ ਹੈ। ਭਾਈਚਾਰਕ ਸਾਂਝ ਕਮੇਟੀ ਦੇ ਸਮੂਹ ਵਾਲੰਟੀਅਰਾਂ ਮਲਕੀਤ ਸਿੰਘ ਬਰਾੜ, ਬਲਜੀਤ ਸਿੰਘ ਬਰਾੜ, ਮਾਸਟਰ ਦਵਿੰਦਰ ਸਿੰਘ ਬਰਾੜ ਤੇ ਭੋਲਾ ਸਿੰਘ ਨੇ ਬੀਬਾ ਰਣਜੀਤ ਕੌਰ ਦਾ ਗੁਲਦਸਤਾ ਦੇ ਕੇ ‘ਜੀ ਆਇਆਂ ਨੂੰ’ ਆਖਿਆ। ਮੇਜਰ ਸਿੰਘ ਖਾਲਸਾ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਬੀਬਾ ਰਣਜੀਤ ਕੌਰ ਅਤੇ ਮੁਹੰਮਦ ਸਦੀਕ ਦੀ ਜੋੜੀ ਨੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਆਪਣੀ ਗੂੜ੍ਹੀ ਥਾਂ ਬਣਾਈ ਹੈ। ਇਸ ਦੌਰਾਨ ਬੀਬਾ ਰਣਜੀਤ ਕੌਰ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਉਹ ਗੱਡੀ ਵਿਚੋਂ ਉਤਰੇ ਤਾਂ ਉਨ੍ਹਾਂ ਤਾਂ ਉਨ੍ਹਾਂ ਦੇ ਕੰਨੀ ਉਨ੍ਹਾਂ ਦੇ ਗਾਏ ਹੋਏ ਗੀਤ ‘ਗੀਤ ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹਾਉਣੀਆਂ’ ਦੇ ਬੋਲ ਪਏ ਤਾਂ ਰੂਹ ਸ਼ਰਸ਼ਾਰ ਹੋ ਗਈ। ਉਨ੍ਹਾਂ ਕਿਹਾ ਕਿ ਉਹ ਆਪਣੇ ਗੀਤਾਂ ਨੂੰ ਮਿਲੇ ਪਿਆਰ ਸਦਕਾ ਲੋਕਾਂ ਦੇ ਰਿਣੀ ਰਹਿਣਗੇ। ਇਸ ਮੌਕੇ ਜਗਮੋਹਣ ਸਿੰਘ, ਬਲਜੀਤ ਸਿੰਘ ਬਰਾੜ, ਬੂਟਾ ਸਿੰਘ, ਗੋਰਾ ਸਿੰਘ ਮੌੜ, ਜੱਸਾ ਸਿੰਘ ਬਰਾੜ,ਰੇਸ਼ਮ ਬਰਾੜ ਸਿੰਘ ਸਾਬਕਾ ਪੰਚ, ਮਾਸਟਰ ਦਵਿੰਦਰ ਸਿੰਘ ਬਰਾੜ, ਭੋਲਾ ਸਿੰਘ ਆਮ ਪਾਰਟੀ ਆਗੂ, ਲਛਮਣ ਸਿੰਘ ਬਰਾੜ, ਦਵਿੰਦਰ ਸਿੰਘ, ਗੁਰਚਰਨ ਸਿੰਘ, ਮੇਜਰ ਸਿੰਘ ਮੈਂਬਰ, ਗੁਰਤੇਜ ਸਿੰਘ, ਗੁਰਸੇਵਕ ਸਿੰਘ ਬਰਾੜ ਦਿਉਣ, ਗੁਰਨੈਬ ਸਿੰਘ ਸਾਬਕਾ ਥਾਣੇਦਾਰ, ਸੁਖਦੇਵ ਸਿੰਘ ਲੁਹਾਰਾ ਮੌਜੂਦ ਸਨ।

Advertisement

Advertisement