For the best experience, open
https://m.punjabitribuneonline.com
on your mobile browser.
Advertisement

ਭਾਈ ਅਰਜਨਵੀਰ ਸਿੰਘ ਖਾਲਸਾ ਦਾ ਸਨਮਾਨ

07:59 AM Feb 29, 2024 IST
ਭਾਈ ਅਰਜਨਵੀਰ ਸਿੰਘ ਖਾਲਸਾ ਦਾ ਸਨਮਾਨ
ਭਾਈ ਅਰਜਨਵੀਰ ਸਿੰਘ ਖ਼ਾਲਸਾ ਦਾ ਸਨਮਾਨ ਕਰਦੇ ਹੋਏ ਮੋਹਤਬਰ।- ਫੋਟੋ: ਜੱਗੀ
Advertisement

ਪੱਤਰ ਪ੍ਰੇਰਕ
ਪਾਇਲ, 28 ਫਰਵਰੀ
ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਇਲਾਹੀ ਬਾਣੀ ਦੇ 31 ਰਾਗਾਂ ਨੂੰ ‘ਗੁਰ ਸ਼ਬਦ ਰਾਗ ਰਤਨ ਐਲਬਮ’ ਰਾਹੀਂ ਤੰਤੀ ਸਾਜ਼ ਰਬਾਬ ਰਾਹੀਂ ਗੁਰਮਤਿ ਸੰਗੀਤ ਨਾਲ ਪਰੋਣ ਵਾਲੇ ਅਮਰੀਕਾ ਦੇ ਜੰਮਪਲ 12 ਵਰ੍ਹਿਆਂ ਦੇ ਭੁਜੰਗੀ ਭਾਈ ਅਰਜਨਵੀਰ ਸਿੰਘ ਖਾਲਸਾ ਦਾ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਸੰਪਰਦਾਇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਨੇ ਦੱਸਿਆ ਕਿ ਭਾਈ ਅਰਜਨਵੀਰ ਸਿੰਘ ਖਾਲਸਾ ਨੇ ਗੁਰਮਤਿ ਸੰਗੀਤ ਦੇ ਵਿਦਵਾਨ ਡਾ. ਗੁਰਨਾਮ ਸਿੰਘ ਦੀ ਸਰਪ੍ਰਸਤੀ ਹੇਠ ਤੰਤੀ ਸਾਜ਼ ਰਬਾਬ ਬਾਰੇ ਸਿੱਖਣ ਦੀ ਪ੍ਰਕਿਰਿਆ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਸਭ ਤੋਂ ਛੋਟੀ ਉਮਰ ਦੇ ਇਸ 12 ਵਰ੍ਹਿਆਂ ਦੇ ਭੁਜੰਗੀ ਸਿੰਘ ਵੱਲੋਂ ਗੁਰਬਾਣੀ ਵਿਚਲੇ 31 ਰਾਗਾਂ ਦੀ ਤਿਆਰ ਐਲਬਮ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਅਹਿਮ ਸ਼ਖ਼ਸੀਅਤਾਂ ਵੱਲੋਂ ਰਲੀਜ਼ ਕੀਤੀ ਗਈ। ਇਸ ਮੌਕੇ ਭਾਈ ਰਣਧੀਰ ਸਿੰਘ ਢੀਂਡਸਾ ਨੇ ਕਿਹਾ ਕਿ ਭਾਈ ਅਰਜਨਵੀਰ ਸਿੰਘ ਖਾਲਸਾ ਵੱਲੋਂ ਬਾਲ ਅਵਸਥਾ ਵਿੱਚ ਨਿਭਾਇਆ ਕਾਰਜ ਸਿੱਖ ਬੱਚਿਆਂ ਲਈ ਰੋਲ ਮਾਡਲ ਤੋਂ ਘੱਟ ਨਹੀਂ।

Advertisement

Advertisement
Author Image

joginder kumar

View all posts

Advertisement
Advertisement
×