For the best experience, open
https://m.punjabitribuneonline.com
on your mobile browser.
Advertisement

ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ’ਚ ਸਨਮਾਨ ਸਮਾਗਮ

07:28 AM Apr 26, 2024 IST
ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ’ਚ ਸਨਮਾਨ ਸਮਾਗਮ
ਸਮਾਗਮ ਵਿਚ ਆਏ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਸਭਾ ਦੇ ਮੈਂਬਰ। -ਫੋਟੋ: ਰਮਨਦੀਪ
Advertisement

ਚਾਉਕੇ (ਪੱਤਰ ਪ੍ਰੇਰਕ): ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਵੱਲੋਂ ਸਨਮਾਨ ਸਮਾਰੋਹ ਤੇ ਚਿੱਤਰਕਲਾ ਪ੍ਰਦਰਸ਼ਨੀ ਲਗਾਈ ਗਈ। ਇਸ ਸਮੇਂ ਕੈਨੇਡਾ ਸਰਕਾਰ ਪਾਸੋਂ ਸਰਵਸ੍ਰੇਸ਼ਠ ਪੁਰਸਕਾਰ ਵਿਜੇਤਾ ਸੁਰਜੀਤ ਸਿੰਘ ਮਾਧੋਪੁਰੀ ਅਤੇ ਸਾਈਂ ਲੋਨਜ਼ ਮੈਲਬੌਰਨ ਦੇ ਸਹਿਯੋਗ ਨਾਲ ਲਾਇਬਰੇਰੀ ਵਿੱਚ ਗੁਰਬਾਣੀ ਨਾਲ ਸਬੰਧਿਤ ਚਿੱਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਜੋ ਇਲਾਕਾ ਵਾਸੀਆਂ ਲਈ ਖਿੱਚ ਦਾ ਕੇਂਦਰ ਰਹੀ। ਪ੍ਰਧਾਨ ਸੁਖਦਰਸ਼ਨ ਗਰਗ ਨੇ ਸਭਾ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਭਵਿੱਖ ਵਿਚ ਆਈ.ਏ.ਐੱਸ, ਪੀਸੀਐੱਸ, ਟਰੇਨਿੰਗ ਸੈਂਟਰ ਅਤੇ ਸਰਕਾਰੀ ਨੌਕਰੀ ਹਾਸਲ ਕਰਨ ਲਈ ਲਏ ਜਾਂਦੇ ਮੁਕਾਬਲਿਆਂ ਲਈ ਸੈਂਟਰ ਚਾਲੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸ਼ਬਦ ਤ੍ਰਿੰਜਣ ਦਾ ਨਵਾਂ ਅੰਕ ਰਿਲੀਜ਼ ਕੀਤਾ ਗਿਆ।

Advertisement

Advertisement
Author Image

joginder kumar

View all posts

Advertisement
Advertisement
×