For the best experience, open
https://m.punjabitribuneonline.com
on your mobile browser.
Advertisement

ਮੁਸਲਿਮ ਬਲੱਡ ਬੈਂਕ ਸੁਸਾਇਟੀ ਵੱਲੋਂ ਸਨਮਾਨ ਸਮਾਰੋਹ

07:21 AM Jul 30, 2024 IST
ਮੁਸਲਿਮ ਬਲੱਡ ਬੈਂਕ ਸੁਸਾਇਟੀ ਵੱਲੋਂ ਸਨਮਾਨ ਸਮਾਰੋਹ
ਜਨਾਬ ਜ਼ਹੂਰ ਅਹਿਮਦ ਜ਼ਹੂਰ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ ਤੇ ਪ੍ਰਬੰਧਕ। -ਫੋਟੋ: ਰਾਣੂ
Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 29 ਜੁਲਾਈ
ਮੁਸਲਿਮ ਬਲੱਡ ਬੈਂਕ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਡਾ. ਨਾਵੇਦ ਅਸਲਮ ਸਨ। ਡਾਕਟਰ ਮੁਹੰਮਦ ਅਕਮਲ ਨੇ ਸਭਨਾਂ ਨੂੰ ਜੀ ਆਇਆਂ ਕਿਹਾ। ਜਨਾਬ ਸਜਾਦ ਅਲੀ ਗੌਰੀਆ ਨੇ ਸੁਸਾਇਟੀ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ। ਇਸ ਦੌਰਾਨ ਲੜਕੀਆਂ ਦਾ ਬਲੱਡ ਡੋਨਰਜ਼ ਗਰੁੱਪ ਵੀ ਲਾਂਚ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਡਾ. ਨਾਵੇਦ ਅਸਲਮ ਨੇ ਖ਼ੂਨਦਾਨ ਦੀ ਲੋੜ ਅਤੇ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਸੁਸਾਇਟੀ ਨੇ 83 ਖ਼ੂਨਦਾਨੀਆਂ ਸਮੇਤ ਸਮਾਜ ਸੇਵਾ ਅਤੇ ਹੋਰਨਾਂ ਖੇਤਰਾਂ ’ਚ ਅਹਿਮ ਯੋਗਦਾਨ ਪਾਉਣ ਵਾਲ‌ੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਸੁਸਾਇਟੀ ਨੇ ਜਨਾਬ ਜ਼ਹੂਰ ਅਹਿਮਦ ਜ਼ਹੂਰ ਨੂੰ ਉਨ੍ਹਾਂ ਵੱਲੋਂ ਸਮਾਜ ਸੇਵਾ ਦੇ ਖੇਤਰ ’ਚ ਨਿਭਾਈਆਂ ਜਾ ਰਹੀਆਂ ਬੇਮਿਸਾਲ ਤੇ ਸਿਫ਼ਤੀ ਸੇਵਾਵਾਂ ਬਦਲੇ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ। ਇਸ ਮੌਕੇ ਕੋਚ ਸ਼ਕੂਰਾਂ ਬੇਗ਼ਮ, ਡਾ. ਮੁਹੰਮਦ ਸ਼ਫੀਕ ਥਿੰਦ ਮੁਹੰਮਦ ਸਦੀਕ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਹੰਮਦ ਖਲੀਲ, ਨਸੀਰ ਅਖ਼ਤਰ, ਮਾਸਟਰ ਅਬਦੁਲ ਹਮੀਦ, ਕਮਾਲ-ਉਦ-ਦੀਨ ਆਦਿ ਹਾਜ਼ਰ ਸਨ।

Advertisement
Advertisement
Author Image

sukhwinder singh

View all posts

Advertisement