For the best experience, open
https://m.punjabitribuneonline.com
on your mobile browser.
Advertisement

ਸਮਾਰਟ ਸਕੂਲ ਮੋਤੀ ਨਗਰ ’ਚ ਸਨਮਾਨ ਸਮਾਗਮ

10:10 AM Mar 20, 2024 IST
ਸਮਾਰਟ ਸਕੂਲ ਮੋਤੀ ਨਗਰ ’ਚ ਸਨਮਾਨ ਸਮਾਗਮ
ਵਿਦਿਆਰਥੀਆਂ ਨੂੰ ਸਨਮਾਨਿਤ ਕਰਦੀਆਂ ਹੋਈਆਂ ਸ਼ਖ਼ਸੀਅਤਾਂ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਮਾਰਚ
ਸਥਾਨਕ ਸੈਕਟਰ -39 ਮੋਤੀ ਨਗਰ ਵਿੱਚ ਪੈਂਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਨਵਚੇਤਨਾ ਦੇ ਸਹਿਯੋਗ ਨਾਲ 130 ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਲਲਿਤਾ ਅਰੋੜਾ ਅਤੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਮੈਡਮ ਅਰੋੜਾ ਨੇ ਜਿੱਥੇ ਸਬੰਧਤ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ, ਉੱਥੇ ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਹੋਰਨਾਂ ਬੱਚਿਆਂ ਨੂੰ ਵੀ ਪ੍ਰੇਰਿਤ ਕਰ ਕੇ ਸਕੂਲ ਵਿੱਚ ਦਾਖਲ ਕਰਵਾਉਣ। ਉਨ੍ਹਾਂ ਕਿਹਾ ਕਿ ਸਬੰਧਤ ਸਕੂਲ ਨਾ ਸਿਰਫ ਪੜ੍ਹਾਈ ਸਗੋਂ ਹੋਰ ਗਤੀਵਿਧੀਆਂ ਵਿੱਚ ਵੀ ਹੋਰਨਾਂ ਲਈ ਉਦਾਹਰਣ ਪੇਸ਼ ਕਰ ਰਿਹਾ ਹੈ। ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਸਾਲ 2023-24 ਦੌਰਾਨ ਵਿੱਦਿਅਕ ਗਤੀਵਿਧੀਆਂ, ਖੇਡਾਂ, ਸਵੱਛਤਾ ਕਲੱਬ, ਲਿਖਾਈ ਮੁਕਾਬਲੇ ਅਤੇ ਕੁਇੱਜ਼ ਵਿੱਚ ਅੱਗੇ ਰਹਿਣ ਵਾਲੇ 130 ਵਿਦਿਆਰਥੀਆਂ ਨੂੰ ਅੱਜ ਐੱਨਜੀਓ ਨਵਚੇਤਨਾ ਦੇ ਸਹਿਯੋਗ ਨਾਲ ਸਕੂਲ ਬੈਗ, ਪਾਣੀ ਵਾਲੀਆਂ ਬੋਤਲਾਂ, ਰੋਟੀ ਡੱਬੇ, ਵਰਦੀਆਂ ਅਤੇ ਕਾਪੀਆਂ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ। ਹਰ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀ ਸੰਨੀ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਵੱਲੋਂ ਨਵਚੇਤਨਾ ਦੇ ਮੈਂਬਰ ਸਵੀਜੀ ਲਾਲ, ਅਮਿਤ ਕੁਮਾਰ ਅਤੇ ਰਚਿਤਾ ਚੰਡੋਕ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਵਚੇਤਨਾ ਵਿਮੈਨ ਫਰੰਟ ਦੇ ਪ੍ਰਧਾਨ ਪੱਲਵੀ ਗਰਗ, ਸੇਵਾ ਮੁਕਤ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਨਿਲ ਸ਼ਰਮਾ ਆਦਿ ਵੀ ਹਾਜ਼ਰ ਸਨ।

Advertisement

Advertisement
Author Image

Advertisement
Advertisement
×