For the best experience, open
https://m.punjabitribuneonline.com
on your mobile browser.
Advertisement

ਚੱਕ ਰਾਮ ਸਿੰਘ ਵਾਲਾ ਸਕੂਲ ’ਚ ਸਨਮਾਨ ਸਮਾਗਮ

11:20 AM Oct 29, 2024 IST
ਚੱਕ ਰਾਮ ਸਿੰਘ ਵਾਲਾ ਸਕੂਲ ’ਚ ਸਨਮਾਨ ਸਮਾਗਮ
ਸਮਾਜ ਸੇਵੀ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਸਕੂਲ ਮੁਖੀ ਰਣਜੀਤ ਸਿੰਘ। -ਫੋਟੋ: ਪਵਨ ਗੋਇਲ
Advertisement

ਪੱਤਰ ਪ੍ਰੇਰਕ
ਭੁੱਚੋ ਮੰਡੀ, 28 ਅਕਤੂਬਰ
ਸਰਕਾਰੀ ਸਮਾਰਟ ਹਾਈ ਸਕੂਲ ਚੱਕ ਰਾਮ ਸਿੰਘ ਵਾਲਾ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਮੁੱਖ ਅਧਿਆਪਕ ਰਣਜੀਤ ਸਿੰਘ ਸੰਧੂ ਅਤੇ ਸਮੂਹ ਸਟਾਫ ਨੇ ਸਕੂਲ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਰਵਾਉਣ ਵਾਲੇ ਵਾਲੇ ਸਮਾਜ ਸੇਵੀ ਸਿੱਧੂ ਪਰਿਵਾਰ ਦੀ ਨਵਨਿਯੁਕਤ ਸਰਪੰਚ ਸੁਖਪਾਲ ਕੌਰ ਸਿੱਧੂ , ਉਨ੍ਹਾਂ ਦੇ ਪਤੀ ਸਾਬਕਾ ਸਰਪੰਚ ਕੇਹਰ ਸਿੰਘ ਸਿੱਧੂ, ਪੰਚਾਇਤ ਮੈਂਬਰ ਪਰਮਿੰਦਰ ਸਿੰਘ ਸਿੱਧੂ, ਗੁਰਪ੍ਰੀਤ ਕੌਰ, ਗੁਰਭਿੰਦਰ ਸਿੰਘ, ਅਮਨਪ੍ਰੀਤ ਸਿੰਘ ਸਿੱਧੂ, ਪਰਮਜੀਤ ਕੌਰ, ਦਰਸ਼ਨ ਸਿੰਘ, ਲਛਮਣ ਸਿੰਘ, ਕਰਮਜੀਤ ਕੌਰ ਅਤੇ ਗੁਰਮੇਲ ਸਿੰਘ, ਸਮਾਜ ਸੇਵੀ ਗੁਰਜੰਟ ਸਿੰਘ ਤੇ ਮੱਘਰ ਸਿੰਘ ਨੂੰ ਲੋਈਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ। ਮੁੱਖ ਅਧਿਆਪਕ ਰਣਜੀਤ ਸਿੰਘ ਨੇ ਦੱਸਿਆ ਕਿ ਸਾਬਕਾ ਸਰਪੰਚ ਕੇਹਰ ਸਿੰਘ ਸਿੱਧੂ ਨੇ ਆਪਣੀ ਜੇਬ ਵਿੱਚੋਂ 80 ਹਜ਼ਾਰ ਰੁਪਏ, ਓਲਟ ਸਟੂਡੈਂਟ ਐਸੋਸੀਏਸ਼ਨ ਨੇ 45 ਹਜ਼ਾਰ ਰੁਪਏ, ਸੁਖਦੀਪ ਸਿੰਘ ਕੈਨੇਡੀਅਨ ਨੇ 23 ਹਜ਼ਾਰ ਰੁਪਏ, ਗੁਰਜੰਟ ਸਿੰਘ ਅਤੇ ਰਾਜਵਿੰਦਰ ਸਿੰਘ ਨੇ 11-11 ਹਜ਼ਾਰ ਰੁਪਏ ਖਰਚ ਕੇ ਵਿਦਿਆਰਥੀਆਂ ਦੀ ਸਹੂਲਤ ਲਈ ਸਕੂਲ ਵਿੱਚ ਇੰਟਰਲਾਕਿੰਗ ਟਾਈਲਾਂ ਦਾ ਫਰਸ਼ ਲਗਾਇਆ। ਪੰਚਾਇਤ ਨੇ ਸਕੂਲ ਸਟਾਫ਼ ਨੂੰ ਹਰ ਮਦਦ ਕਰਨ ਦਾ ਭਰੋਸਾ ਦਿੱਤਾ।

Advertisement

Advertisement
Advertisement
Author Image

sukhwinder singh

View all posts

Advertisement