ਗੁਜਰਾਤ ਦੀ ਅੱਧੀ ਆਬਾਦੀ ਨੂੰ ਇਮਿਊਨਿਟੀ ਵਧਾਉਣ ਲਈ ਹੋਮਿਓਪੈਥਿਕ ਦਵਾਈ ਵੰਡੀ
07:33 PM Aug 23, 2020 IST
Advertisement
ਅਹਿਮਦਾਬਾਦ, 23 ਅਗਸਤ
Advertisement
ਗੁਜਰਾਤ ਦੇ ਸਿਹਤ ਵਿਭਾਗ ਨੇ ਕਿਹਾ ਕਿ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਵੱਲੋਂ ਸੂਬੇ ਦੀ ਤਕਰੀਬਨ ਅੱਧੀ ਆਬਾਦੀ ਨੂੰ ਇਮਿਊਨਿਟੀ ਵਧਾਉਣ ਵਾਲੀ ਹੋਮਿਓਪੈਥੀ ਦੀ ਅਰਸੈਨੀਸਮ ਐਲਬਮ-30 ਦਵਾਈ ਵੰਡੀ ਜਾ ਚੁੱਕੀ ਹੈ। ਵਿਸ਼ਵ ਸਿਹਤ ਸੰਸਥਾ (ਡਬਲਯੂਐੱਚਓ) ਨੂੰ 20 ਅਗਸਤ ਨੂੰ ਜਾਣਕਾਰੀ ਦਿੰਦਿਆਂ ਗੁਜਰਾਤ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੂਬੇ ਦੀ 3.48 ਕਰੋੜ ਦੇ ਕਰੀਬ ਵਸਨੀਕਾਂ ਨੂੰ ਹੋਮਿਓਪੈਥੀ ਦੀ ਦਵਾਈ ਵੰਡੀ ਜਾ ਚੁੱਕੀ ਹੈ। ਜਦਕਿ ਸੂਬੇ ਦੀ ਕੁੱਲ ਆਬਾਦੀ 6.6 ਕਰੋੜ ਹੈ। -ਪੀਟੀਆਈ
Advertisement
Advertisement