ਬੇਘਰੇ ਲੋਕਾਂ ਨੂੰ ਰੈਣ ਬਸੇਰਿਆਂ ’ਚ ਪਹੁੰਚਾਇਆ
08:29 AM Jan 14, 2024 IST
ਖੇਤਰੀ ਪ੍ਰਤੀਨਿਧ
ਪਟਿਆਲਾ, 13 ਜਨਵਰੀ
ਠੰਢ ਦੇ ਅਲਰਟ ਦੇ ਚੱਲਦਿਆਂ ਪਟਿਆਲਾ ਸ਼ਹਿਰ ਦੀਆਂ ਸੜਕਾਂ ’ਤੇ ਰਹਿ ਰਹੇ ਲੋਕਾਂ ਨੂੰ ਅੱਜ ਜ਼ਿਲ੍ਹਾ ਬਾਲ ਸੁਰੱਖਿਆ, ਨਗਰ ਨਿਗਮ ਤੇ ਪੁਲੀਸ ਵਿਭਾਗ ਵੱਲੋਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ, ਬਾਰਾਂਦਰੀ ਬਾਗ, ਮਾਲ ਰੋਡ ਅਤੇ ਲੀਲਾ ਭਵਨ ਦੇ ਨੇੜੇ ਬੈਠੇ ਬੇਘਰੇ ਲੋਕਾਂ ਨੂੰ ਰੈਣ ਬਸੇਰਿਆਂ ’ਚ ਪਹੁੰਚਾਇਆ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਾਇਨਾ ਕਪੂਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਟੀਮ ਵੱਲੋਂ ਉਕਤ ਸਥਾਨਾਂ ’ਤੇ ਬੈਠੇ ਲੋਕਾਂ ਨੂੰ ਸਮਝਾਇਆ ਗਿਆ ਅਤੇ ਠੰਢ ਕਾਰਨ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜਪੁਰਾ ਵਿਖੇ ਟਾਊਨ ਹਾਲ, ਸਮਾਣਾ ਵਿਖੇ ਨੇੜੇ ਸੀਨੀਅਰ ਸਿਟੀਜ਼ਨ ਹੋਮ ਵਿੱਚ ਨਾਭਾ ’ਚ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਦੀ ਰਿਹਾਇਸ਼ ਨੇੜੇ ਰੈਣ ਬਸੇਰਾ ਬਣਾਇਆ ਗਿਆ ਹੈ। ਇਸੇ ਤਰ੍ਹਾਂ ਪਾਤੜਾਂ ’ਚ ਨਗਰ ਕੌਂਸਲ ਵਿੱਚ ਰੈਣ ਬਸੇਰਾ ਬਣਾਇਆ ਗਿਆ ਹੈ।
Advertisement
Advertisement