ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਡਾਂ ਵਤਨ ਪੰਜਾਬ ਦੀਆਂ: ਸੂਬਾ ਪੱਧਰੀ ਖੇਡਾਂ ਦੇ ਟਰਾਇਲ 7 ਤੋਂ

07:36 AM Oct 05, 2024 IST

ਪੱਤਰ ਪ੍ਰੇਰਕ
ਪਟਿਆਲਾ, 4 ਅਕਤੂਬਰ
ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-3 ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਤੋਂ ਬਾਅਦ ਹੁਣ ਸੂਬਾ ਪੱਧਰੀ ਮੁਕਾਬਲਿਆਂ ਲਈ ਖਿਡਾਰੀਆਂ ਦੇ ਟਰਾਇਲ 7 ਅਕਤੂਬਰ ਤੋਂ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਹੜੀਆਂ ਖੇਡਾਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਨਹੀਂ ਹੋਏ, ਉਨ੍ਹਾਂ ਖੇਡਾਂ ਲਈ ਟੀਮਾਂ ਦੀ ਚੋਣ (ਲੜਕੇ/ਲੜਕੀਆਂ) ਕਰਨ ਲਈ ਟਰਾਇਲ ਰੱਖੇ ਗਏ ਹਨ।
ਉਨ੍ਹਾਂ ਦੱਸਿਆ ਕਿ ਪੋਲੋ ਗਰਾਊਂਡ ਵਿੱਚ ਤਾਇਕਵਾਂਡੋ ਦੇ ਟਰਾਇਲ 7 ਤੋਂ 10 ਅਕਤੂਬਰ, ਵੁਸ਼ੂ ਦੇ 7 ਤੇ 8 ਅਕਤੂਬਰ, ਰਗਬੀ ਦੇ 10 ਤੇ 11 ਅਕਤੂਬਰ ਤੇ ਫੈਂਸਿੰਗ ਦੇ ਟਰਾਇਲ 11 ਤੇ 12 ਅਕਤੂਬਰ ਨੂੰ ਹੋਣਗੇ। ਪੰਜਾਬੀ ਯੂਨੀਵਰਸਿਟੀ ਵਿੱਚ ਤੀਰਅੰਦਾਜ਼ੀ ਦੇ ਟਰਾਇਲ 10 ਤੇ 11 ਅਕਤੂਬਰ ਅਤੇ ਸਾਈਕਲਿੰਗ ਦੇ ਟਰਾਇਲ 11 ਤੇ 12 ਅਕਤੂਬਰ ਨੂੰ ਹੋਣਗੇ। ਮਲਟੀਪਰਪਜ਼ ਸਕੂਲ ਪਾਸੀ ਰੋਡ ’ਤੇ 10 ਅਤੇ 11 ਅਕਤੂਬਰ ਨੂੰ ਬੇਸਬਾਲ ਦੇ ਟਰਾਇਲ ਹੋਣਗੇ ਅਤੇ ਰੋਲਰ ਸਕੇਟਿੰਗ ਦੇ ਟਰਾਇਲ 10 ਤੋਂ 12 ਅਕਤੂਬਰ ਤੱਕ ਰਿੰਕ ਹਾਲ ਬਾਰਾਂਦਰੀ ਵਿੱਚ ਕਰਵਾਏ ਜਾਣਗੇ।

Advertisement

Advertisement