ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਡਾਂ ਵਤਨ ਪੰਜਾਬ ਦੀਆਂ: ਲੜਕਿਆਂ ਦੀ 100 ਮੀਟਰ ਦੌੜ ਜਸਕਰਨ ਨੇ ਜਿੱਤੀ

09:02 AM Sep 27, 2024 IST
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਚੱਲ ਰਿਹਾ ਇੱਕ ਮੁਕਾਬਲਾ। - ਫੋਟੋ: ਵਰਮਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚੋਂ ਲੜਕੇ ਅੰਡਰ- 17 ਦੀ 100 ਮੀਟਰ ਦੌੜ ਵਿੱਚੋਂ ਜਸਕਰਨ ਸਿੰਘ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਲੰਮੀ ਛਾਲ ਲੜਕੇ ਅੰਡਰ-14 ਵਰਗ ਵਿੱਚ ਜਸਕੰਵਰ ਸਿੰਘ, 60 ਮੀਟਰ ਦੌੜ ਵਿੱਚ ਗੈਵੀ ਰੱਤਾ, ਅੰਡਰ- 17 ਦੇ 100 ਮੀਟਰ ਦੌੜ ਮੁਕਾਬਲੇ ਵਿੱਚ ਜਸਕਰਨ ਸਿੰਘ, 1500 ਮੀਟਰ ਸੁਖਵੀਰ ਸਿੰਘ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਇਸੇ ਤਰ੍ਹਾਂ ਕਬੱਡੀ ਨੈਸ਼ਨਲ ਸਟਾਈਲ ਦੇ ਮਲਟੀਪਰਪਜ਼ ਹਾਲ ਵਿੱਚ ਹੋਏ ਲੜਕੇ ਅੰਡਰ- 14 ਦੇ ਮੁਕਾਬਲਿਆਂ ਵਿੱਚ ਪੱਖੋਵਾਲ ਦੀ ਟੀਮ ਨੇ ਰਾਏਕੋਟ ਦੀ ਟੀਮ ਨੂੰ 23-6, ਕ੍ਰੀੜਾ ਭਾਰਤੀ ਸਕੂਲ ਦੀ ਟੀਮ ਨੇ ਸਾਹਵਾਲ ਖੁਰਦ ਦੀ ਟੀਮ ਨੂੰ 32-5 ਅਤੇ ਪੱਖੋਵਾਲ ਦੀ ਟੀਮ ਨੇ ਇੰਡੀਅਨ ਪਬਲਿਕ ਸਕੂਲ ਨੂੰ 17-4 ਨਾਲ ਹਰਾਇਆ। ਹਾਕੀ ਲੜਕੇ ਅੰਡਰ 17 ਦੇ ਸੈਮੀਫਾਈਨਲ ਮੈਚਾਂ ਵਿੱਚ ਚਚਰਾੜੀ ਦੀ ਟੀਮ ਨੇ ਸਮਰਾਲਾ ਦੀ ਟੀਮ ਨੂੰ 5-0 ਦੇ ਫ਼ਰਕ, ਜਰਖੜ ਦੀ ਟੀਮ ਨੇ ਘਵੱਦੀ ਦੀ ਟੀਮ ਨੂੰ 2-1 ਅਤੇ ਰਾਮਪੁਰ ਦੀ ਟੀਮ ਨੇ ਹੇਰਾਂ ਦੀ ਟੀਮ ਨੂੰ 4-3 ਦੇ ਫ਼ਰਕ ਨਾਲ ਹਰਾਇਆ।

Advertisement

Advertisement