ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਡਾਂ ਵਤਨ ਪੰਜਾਬ ਦੀਆਂ: ਸੂਬਾ ਪੱਧਰੀ ਮੁਕਾਬਲਿਆਂ ਦਾ ਪਹਿਲਾ ਗੇੜ 11 ਅਕਤੂਬਰ ਤੋਂ

07:27 AM Sep 25, 2024 IST

ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਸੂਬਾ ਪੱਧਰੀ ਮੁਕਾਬਲੇ ਤਿੰਨ ਵੱਖ-ਵੱਖ ਪੜਾਵਾਂ ਵਿੱਚ ਕਰਵਾਏ ਜਾਣਗੇ। ਪਹਿਲੇ ਪੜਾਅ ਦੀਆਂ ਖੇਡਾਂ 11 ਤੋਂ 16 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ। ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਨੇ ਦੱਸਿਆ ਕਿ ਖੇਡਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਖਿਡਾਰੀਆਂ ਦੇ ਚੋਣ ਟਰਾਇਲ ਹੋਣਗੇ। ਤਾਇਕਵਾਂਡੋ ਅਤੇ ਜਿਮਨਾਸਟਿਕਸ ਦੇ ਟਰਾਇਲ 26 ਤੋਂ 27 ਸਤੰਬਰ ਤੱਕ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿੱਚ ਲਏ ਜਾਣਗੇ। ਇਸੇ ਤਰ੍ਹਾਂ ਸ਼ੂਟਿੰਗ ਦੇ ਟਰਾਇਲ 26 ਤੋਂ 29 ਸਤੰਬਰ ਤੱਕ ਪੁਲੀਸ ਲਾਈਨ ਸੰਗਰੂਰ, ਘੋੜਸਵਾਰੀ, ਰੋਇੰਗ, ਕੈਕਿੰਗ ਕੈਨੋਇੰਗ ਅਤੇ ਫੈਨਸਿੰਗ ਦੇ ਟਰਾਇਲ 26 ਸਤੰਬਰ ਨੂੰ ਵਾਰ ਹੀਰੋਜ਼ ਸਟੇਡੀਅਮ ਸੰਗਰੂਰ, ਰਗਬੀ, ਸਾਈਕਲਿੰਗ, ਟਰੈਕ ਸਾਈਕਲਿੰਗ ਅਤੇ ਰੋਲਰ ਹਾਕੀ ਦੇ ਟਰਾਇਲ 26 ਤੋਂ 27 ਸਤੰਬਰ ਤੱਕ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿੱਚ ਅਤੇ ਸਪੀਡ ਸਕੇਟਿੰਗ ਦੇ ਟਰਾਇਲ ਪੁਲੀਸ ਲਾਈਨ ਸੰਗਰੂਰ ਵਿੱਚ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 27 ਤੋਂ 28 ਸਤੰਬਰ ਤੱਕ ਬੇਸਬਾਲ ਦੇ ਟਰਾਇਲ ਹੋਲੀ ਹਾਰਟ ਸਕੂਲ ਸੰਗਰੂਰ ਅਤੇ ਤੀਰਅੰਦਾਜ਼ੀ ਦੇ ਟਰਾਇਲ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿੱਚ ਲਏ ਜਾਣਗੇ।

Advertisement

Advertisement