For the best experience, open
https://m.punjabitribuneonline.com
on your mobile browser.
Advertisement

ਖੇਡਾਂ ਵਤਨ ਪੰਜਾਬ ਦੀਆਂ: 600 ਮੀਟਰ ਦੌੜ ’ਚ ਹਰਕੀਰਤ ਸਿੰਘ ਅੱਵਲ

10:45 AM Sep 05, 2024 IST
ਖੇਡਾਂ ਵਤਨ ਪੰਜਾਬ ਦੀਆਂ  600 ਮੀਟਰ ਦੌੜ ’ਚ ਹਰਕੀਰਤ ਸਿੰਘ ਅੱਵਲ
ਖਿਡਾਰੀਆਂ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ਮਹਿਮਾਨ ਤੇ ਪ੍ਰਬੰਧਕ।
Advertisement

ਸੁਰਜੀਤ ਮਜਾਰੀ
ਬੰਗਾ, 4 ਸਤੰਬਰ
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3, ਬਲਾਕ ਪੱਧਰੀ ਖੇਡਾਂ ਦਾ ਭਾਈ ਸੰਗਤ ਸਿੰਘ ਕਾਲਜ ਬੰਗਾ ਅਤੇ ਸਿੱਖ ਨੈਸ਼ਨਲ ਕਾਲਜ ਬਲਾਕ ਬੰਗਾ ਵਿੱਚ ਉਦਘਾਟਨ ਕੀਤਾ ਗਿਆ, ਜਿਸ ਵਿੱਚ ਰਮਨਦੀਪ ਕੌਰ ਤਹਿਸੀਲਦਾਰ ਬੰਗਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਉਦਘਾਟਨੀ ਸਮਾਰੋਹ ਦੌਰਾਨ ਵੰਦਨਾ ਚੌਹਾਨ ਜ਼ਿਲ੍ਹਾ ਖੇਡ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਨੇ ਮਹਿਮਾਨਾਂ ਨੂੰ ਜੀ ਆਇਆ ਆਖਿਆ। ਬੰਗਾ ਦੇ ਤਹਿਸੀਲਦਾਰ ਰਮਨਦੀਪ ਕੌਰ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਬੰਗਾ ਬਲਾਕ ਵਿੱਚ ਪਹਿਲੇ ਦਿਨ ਹੋਏ ਖੇਡ ਮੁਕਾਬਲਿਆਂ ਵਿੱਚ ਅਥਲੈਟਿਕ 600 ਮੀਟਰ ਅੰਡਰ 14 ਸਾਲ (ਲੜਕੇ) ਵਿਚ ਹਰਕੀਰਤ ਸਿੰਘ ਨੇ ਪਹਿਲਾ, ਦਕਸ਼ ਕੁਮਾਰ ਨੇ ਦੂਜਾ ਅਤੇ ਰੌਸਨ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਸਾਲ (ਲੜਕੇ ) ਵਿੱਚ ਰੌਸ਼ਨ ਕੁਮਾਰ ਨੇ ਪਹਿਲਾ ਅੰਕੁਰ ਕੁਮਾਰ ਚੁਰਸੀਆ ਨੇ ਦੂਜਾ ਅਤੇ ਭੋਲਾ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਅਥਲੈਟਿਕ (ਲੜਕੀਆਂ) ਅੰਡਰ 21 ਸਾਲ 800 ਮੀਟਰ ਵਿੱਚ ਇੰਦਰਜੋਤ ਕੌਰ ਨੇ ਪਹਿਲਾ, ਬ੍ਰਮਜੋਤ ਕੌਰ ਨੇ ਦੂਜਾ ਅਤੇ ਭਾਵਨਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਫੁਟਬਾਲ ਅੰਡਰ-14 ਸਾਲ (ਲੜਕੇ) ਵਿੱਚ ਖਾਲਸਾ ਸਕੂਲ ਬੰਗਾ ਨੇ ਪਹਿਲਾ ਅਤੇ ਪਿੰਡ ਜੀਂਦੋਵਾਲ ਨੇ ਦੂਜਾ ਸਥਾਨ ਹਾਸਲ ਕੀਤਾ। ਫੁੱਟਬਾਲ ਅੰਡਰ-17 (ਲੜਕੇ) ਵਿੱਚ ਪਿੰਡ ਝਿੱਕਾ ਲਧਾਣਾ ਨੇ ਪਹਿਲਾ ਅਤੇ ਪਿੰਡ ਖੋਥੜਾਂ ਨੇ ਦੂਜਾ ਸਥਾਨ ਹਾਸਲ ਕੀਤਾ।

Advertisement

ਕਿੱਕ ਬਾਕਸਿੰਗ ਮੁਕਾਬਲੇ ਕਰਵਾਏ

ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ):

Advertisement

ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖਤਪੁਰ ਵਿਖੇ ਸਿੱਖਿਆ ਵਿਭਾਗ ਪੰਜਾਬ ਦੁਆਰਾ ਵਿਦਿਆਰਥੀਆਂ ਦੀਆਂ ਕਰਵਾਈਆਂ ਜਾ ਰਹੀਆਂ 75ਵੀਆਂ ਸਕੂਲ ਖੇਡਾਂ ਦੌਰਾਨ ਦੋ ਰੋਜ਼ਾ ਕਿੱਕ ਬਾਕਸਿੰਗ ਦੇ ਮੁਕਾਬਲੇ ਕਰਵਾਏ। ਸਕੂਲ ਪ੍ਰਿੰਸੀਪਲ ਮੇਜਰ ਸਿੰਘ ਚਾਹਲ ਨੇ ਦੱਸਿਆ ਕਿ ਅੰਡਰ -14 ਉਮਰ ਵਰਗ ਵਿੱਚ ਯੂਰੋ ਕਿਡਜ਼ ਸਕੂਲ ਗੁਰਦਾਸਪੁਰ ਨੇ ਪਹਿਲਾ ਸਥਾਨ, ਸ਼ੇਂਟ ਵਾਰੀਅਰਜ਼ ਸਕੂਲਲ ਕਾਦੀਆਂ ਨੇ ਦੂਜਾ; ਅੰਡਰ -17 ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਹਿ ਸਿੰਘ ਸਕੂਲ ਨੇ ਪਹਿਲਾ, ਰੈਂਕਰਜ਼ ਇੰਟਰਨੈਸ਼ਨਲ ਸਕੂਲ਼ ਕੋਟ ਧੰਦਲ ਨੇ ਦੂਜਾ; ਅੰਡਰ- 19 ਵਿੱਚ ਸੇਂਟ ਵਾਰੀਅਰਜ਼ ਸਕੂਲ ਕਾਦੀਆਂ ਨੇ ਪਹਿਲਾ, ਪੰਡਿਤ ਮੋਹਨ ਲਾਲ ਐੱਸਡੀ ਕਾਲਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Advertisement
Author Image

joginder kumar

View all posts

Advertisement