ਉੱਤਰੀ ਬਲਾਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਫ਼ਵਾਹ ਨਿਕਲੀ
07:06 PM May 22, 2024 IST
ਨਵੀਂ ਦਿੱਲੀ, 22 ਮਈ
Advertisement
ਦਿੱਲੀ ਦੇ ਉੱਤਰੀ ਬਲਾਕ ਜਿੱਥੇ ਗ੍ਰਹਿ ਮੰਤਰਾਲੇ ਦਾ ਦਫ਼ਤਰ ਹੈ, ਨੂੰ ਅੱਜ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਪਰ ਬਾਅਦ ਵਿੱਚ ਜਾਂਚ ਦੌਰਾਨ ਉੱਥੇ ਕੁਝ ਵੀ ਇਤਰਾਜ਼ਯੋਗ ਨਾ ਮਿਲਣ ਮਗਰੋਂ ਇਸ ਨੂੰ ਅਫ਼ਵਾਹ ਐਲਾਨ ਦਿੱਤਾ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਦਿੱਲੀ ਫਾਇਰ ਸਰਵਿਸਿਜ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੂੰ ਅੱਜ ਬਾਅਦ ਦੁਪਹਿਰ 3.30 ਵਜੇ ਇਹ ਧਮਕੀ ਭਰੀ ਈਮੇਲ ਮਿਲੀ ਸੀ। ਈਮੇਲ ’ਚ ਲਿਖਿਆ ਸੀ ਕਿ ‘ਇਮਾਰਤ ਨੂੰ ਉਡਾਉਣ ਲਈ ਬੰਬ ਲਗਾਇਆ ਗਿਆ ਹੈ।’ ਉਨ੍ਹਾਂ ਕਿਹਾ ਕਿ ਈਮੇਲ ਦੇ ਆਈਪੀ ਐਡਰੈੱਸ ਤੇ ਹੋਰ ਵੇਰਵਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਤੇ ਅੱਗ ਬੁਝਾਊ ਵਿਭਾਗ ਦੇ ਮੁਲਾਜ਼ਮ, ਡੌਗ ਸਕੁਐਡ, ਬੰਬ ਨਕਾਰਾ ਕਰਨ ਵਾਲੇ ਦਸਤਿਆਂ ਨੇ ਉੱਤਰੀ ਬਲਾਕ ’ਚ ਤਲਾਸ਼ੀ ਮੁਹਿੰਮ ਚਲਾਈ ਪਰ ਕੁਝ ਵੀ ਇਤਰਾਜ਼ਯੋਗ ਨਾ ਮਿਲਣ ’ਤੇ ਦਿੱਲੀ ਪੁਲੀਸ ਨੇ ਇਸ ਧਮਕੀ ਨੂੰ ਅਫ਼ਵਾਹ ਕਰਾਰ ਦੇ ਦਿੱਤਾ। -ਪੀਟੀਆਈ
Advertisement
Advertisement
Related News
Advertisement