For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਵਿੱਚ ਹੋਮ ਗਾਰਡ ਦਾ ਜਵਾਨ ਹਲਾਕ

07:55 AM Jul 04, 2024 IST
ਸੜਕ ਹਾਦਸੇ ਵਿੱਚ ਹੋਮ ਗਾਰਡ ਦਾ ਜਵਾਨ ਹਲਾਕ
Advertisement

ਤਰਨ ਤਾਰਨ, 3 ਜੁਲਾਈ
ਸਰਹੱਦੀ ਖੇਤਰ ਦੇ ਪਿੰਡ ਆਸਲ ਉਤਾੜ ਦੇ ਕੈਂਚੀ ਚੌਕ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਰਤਾਜ ਸਿੰਘ (51) ਵਾਸੀ ਖੇਮਕਰਨ ਵਜੋਂ ਹੋਈ ਹੈ ਜੋ ਪੰਜਾਬ ਹੋਮ ਗਾਰਡ ਦਾ ਜਵਾਨ ਸੀ ਅਤੇ ਥਾਣਾ ਵਲਟੋਹਾ ਵਿੱਚ ਤਾਇਨਾਤ ਸੀ| ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਿਰਤਾਜ ਸਿੰਘ ਆਪਣੇ ਮੋਟਰਸਾਈਕਲ ’ਤੇ ਖੇਮਕਰਨ ਤੋਂ ਵਲਟੋਹਾ ਜਾ ਰਿਹਾ ਸੀ। ਇਸ ਦੌਰਾਨ ਉਸ ਦੇ ਅੱਗੇ ਜਾ ਰਹੀ ਇਕ ਸਕੂਲੀ ਬੱਸ ਦੇ ਡਰਾਈਵਰ ਨੇ ਅਚਾਨਕ ਬਰੇਕ ਮਾਰ ਦਿੱਤੀ ਅਤੇ ਉਹ ਪਿੱਛੋਂ ਬੱਸ ਨਾਲ ਜਾ ਟਕਰਾਇਆ| ਜ਼ਖ਼ਮੀ ਹਾਲਤ ਵਿੱਚ ਸਿਰਤਾਜ ਦਾ ਲੜਕਾ ਪ੍ਰਭਦੀਪ ਸਿੰਘ ਜਦੋਂ ਉਸ ਨੂੰ ਅੰਮ੍ਰਿਤਸਰ ਦੇ ਲੈ ਕੇ ਜਾ ਰਿਹਾ ਸੀ ਤਾਂ ਉਸ ਨੇ ਰਾਹ ਵਿੱਚ ਦਮ ਤੋੜ ਦਿੱਤਾ। ਥਾਣਾ ਵਲਟੋਹਾ ਦੇ ਏਐੱਸਆਈ ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਗੁਰਸੇਵਕ ਸਿੰਘ ਵਾਸੀ ਮਹਿੰਦੀਪੁਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement