ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਲਾਕ ਲੋਹੀਆਂ ਖਾਸ ਦੇ ਹੜ੍ਹ ਪ੍ਰਭਾਵਿਤ 15 ਸਕੂਲਾਂ ’ਚ ਅੱਜ ਤੇ ਭਲਕੇ ਛੁੱਟੀ

10:03 AM Jul 17, 2023 IST
featuredImage featuredImage

ਪੱਤਰ ਪ੍ਰੇਰਕ
ਸ਼ਾਹਕੋਟ, 16 ਜੁਲਾਈ
ਇਸ ਸਬ ਡਿਵੀਜ਼ਨ ਅਧੀਨ ਆਉਂਦੇ ਬਲਾਕ ਲੋਹੀਆਂ ਖਾਸ ਵਿਚ ਆਏ ਹੜ੍ਹ ਪ੍ਰਭਾਵਿਤ 15 ਸਕੂਲਾਂ ਵਿਚ ਡੀਸੀ ਜਲੰਧਰ ਵੱਲੋਂ 17 ਅਤੇ 18 ਜੁਲਾਈ ਨੂੰ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਐੱਸਡੀਐੱਮ ਸ਼ਾਹਕੋਟ ਰਿਸ਼ਭ ਬਾਂਸਲ ਨੇ ਡੀਸੀ ਦੇ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਬਲਾਕ ਲੋਹੀਆਂ ਖਾਸ ਦੇ ਅਨੇਕਾਂ ਸਰਕਾਰੀ ਤੇ ਨਿੱਜੀ ਸਕੂਲਾਂ ਵਿਚ ਹੜ੍ਹ ਦਾ ਪਾਣੀ ਖੜ੍ਹਾ ਹੈ। ਕਈ ਸਕੂਲਾਂ ਵਿਚ ਰਾਹਤ ਕੈਂਪ ਬਣਾਏ ਗਏ ਹਨ। ਅਜਿਹੀ ਸਥਿਤੀ ਨੂੰ ਦੇਖਦਿਆ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਚੋਹਲੀਆਂ, ਮੁੰਡੀ ਸ਼ਹਿਰੀਆਂ, ਧੱਕਾ ਬਸਤੀ, ਨਸੀਰਪੁਰ, ਵਾੜਾ ਜੋਧ ਸਿੰਘ, ਜਲਾਲਪੁਰ ਖੁਰਦ, ਨਵਾਂ ਪਿੰਡ ਖਾਲੇਵਾਲਮੰਡਾਲਾ, ਚੱਕ ਬੁੰਡਾਲਾ, ਜਾਨੀਆਂ ਚਾਹਲ, ਮਹਿਰਾਜਵਾਲਾ, ਮੰਡਾਲਾ ਛੰਨਾਂ, ਮਿਡਲ ਸਕੂਲ ਵਾੜਾ ਜੋਧ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ (ਲੜਕੇ) ਵਿਚ 17 ਤੇ 18 ਜੁਲਾਈ ਦੀ ਛੁੱਟੀ ਕੀਤੀ ਗਈ ਹੈ।

Advertisement

Advertisement
Tags :
ਸਕੂਲਾਂਹੜ੍ਹਛੁੱਟੀਪ੍ਰਭਾਵਿਤਬਲਾਕਭਲਕੇਲੋਹੀਆ