For the best experience, open
https://m.punjabitribuneonline.com
on your mobile browser.
Advertisement

ਅਯੁੱਧਿਆ ਦੇ ਰਾਮ ਮੰਦਰ ਵਿੱਚ ਭਲਕੇ ਮਨਾਈ ਜਾਵੇਗੀ ਹੋਲੀ

06:53 AM Mar 25, 2024 IST
ਅਯੁੱਧਿਆ ਦੇ ਰਾਮ ਮੰਦਰ ਵਿੱਚ ਭਲਕੇ ਮਨਾਈ ਜਾਵੇਗੀ ਹੋਲੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਲਖਨਊ, 24 ਮਾਰਚ
ਅਯੁੱਧਿਆ ਦੇ ਨਵੇਂ ਮੰਦਰ ਰਾਮ ਲੱਲਾ ਵਿੱਚ 26 ਮਾਰਚ ਨੂੰ ਹੋਲੀ ਮਨਾਈ ਜਾਵੇਗੀ। ਰਾਮ ਮੰਦਰ ਦੇ ਮੁੱਖ ਪੁਜਾਰੀ ਨੇ ਦੱਸਿਆ ਕਿ ਦੇਸ਼ ਭਰ ਵਿਚ ਹੋਲੀ ਦਾ ਤਿਉਹਾਰ 25 ਨੂੰ ਮਨਾਇਆ ਜਾਵੇਗਾ ਪਰ ਰਾਮ ਮੰਦਰ ਵਿਚ ਹੋਲੀ ਅਗਲੇ ਦਿਨ ਮਨਾਈ ਜਾਵੇਗੀ। ਇਸ ਮੌਕੇ ਨੌਂ ਪੁਜਾਰੀਆਂ ਵੱਲੋਂ ਵਿਸ਼ੇਸ਼ ਪ੍ਰਾਰਥਨਾ ਕੀਤੀ ਜਾਵੇਗੀ ਤੇ ਵਾਤਾਵਰਨ ਪੱਖੀ ਰੰਗਾਂ ਨਾਲ ਹੋਲੀ ਖੇਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਜਸ਼ਨ ਪੰਜ ਘੰਟੇ ਚੱਲਣਗੇ। ਇਸ ਸਮਾਗਮ ਲਈ ਚਮਕਦਾਰ ਗੁਲਾਬੀ ਰੰਗ ਦਾ ਗੁਲਾਲ ਕਚਨਾਰ ਦੇ ਫੁੱਲਾਂ ਤੋਂ ਬਣਾਇਆ ਗਿਆ ਹੈ ਕਿਉਂਕਿ ਸ਼ਰਧਾਲੂਆਂ ਵਿਚ ਆਸਥਾ ਹੈ ਕਿ ਕਚਨਾਰ ਤ੍ਰੇਤਾ ਯੁਗ ਵਿੱਚ ਅਯੁੱਧਿਆ ਦਾ ਰਾਜ ਰੁੱਖ ਸੀ। ਰਾਮ ਮੰਦਰ ਦੇ ਟਰੱਸਟੀਆਂ ਨੇ ਫੈਸਲਾ ਕੀਤਾ ਹੈ ਕਿ ਰਾਮ ਲੱਲਾ ਵਿਚ ਮੰਗਲਵਾਰ ਨੂੰ ਲਖਨਊ ਤੋਂ ਲਿਆਂਦੇ ਕਚਨਾਰ ਦੇ ਫੁੱਲਾਂ ਤੋਂ ਬਣੇ ਗੁਲਾਲ ਨਾਲ ਹੋਲੀ ਖੇਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਲੀ ਖੇਡੀ ਜਾਵੇਗੀ। ਇਹ ਤਿਉਹਾਰ ਬਹੁਤ ਹੀ ਸ਼ਾਨਦਾਰ ਅਤੇ ਇਲਾਹੀ ਤਰੀਕੇ ਨਾਲ ਮਨਾਇਆ ਜਾਵੇਗਾ। ਅਯੁੱਧਿਆ ਦੇ ਨਵੇਂ ਮੰਦਰ ਵਿੱਚ ਪਹਿਲੀ ਹੋਲੀ ਹੋਣ ਕਾਰਨ ਸ਼ਰਧਾਲੂ ਉਤਸ਼ਾਹਿਤ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×