For the best experience, open
https://m.punjabitribuneonline.com
on your mobile browser.
Advertisement

ਸਿਟੀ ਬਿਊਟੀਫੁੱਲ ’ਚ ਰੰਗਾਂ ਦੇ ਤਿਉਹਾਰ ਹੋਲੀ ਦੀ ਰੌਣਕ

06:15 AM Mar 25, 2024 IST
ਸਿਟੀ ਬਿਊਟੀਫੁੱਲ ’ਚ ਰੰਗਾਂ ਦੇ ਤਿਉਹਾਰ ਹੋਲੀ ਦੀ ਰੌਣਕ
ਪੰਚਕੂਲਾ ਦੇ ਸੈਕਟਰ-20 ਦੀ ਮਾਰਕੀਟ ਵਿੱਚੋਂ ਰੰਗ ਤੇ ਪਿਚਕਾਰੀਆਂ ਖ਼ਰੀਦਦੇ ਹੋਏ ਲੋਕ। -ਫੋਟੋ: ਨਿਤਿਨ ਮਿੱਤਲ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 24 ਮਾਰਚ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਇਕ ਦਿਨ ਪਹਿਲਾਂ ਤੋਂ ਹੀ ਹੋਲੀ ਦੇ ਜਸ਼ਨ ਸ਼ੁਰੂ ਹੋ ਗਏ ਹਨ। ਸ਼ਹਿਰ ਵਾਸੀਆਂ ਵੱਲੋਂ ਹੋਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਸ਼ਹਿਰ ਦੇ ਬਾਜ਼ਾਰ ਵੀ ਹੋਲੀ ਦੇ ਰੰਗ ਵਿੱਚ ਰੰਗੇ ਹੋਏ ਦਿਖਾਈ ਦਿੱਤੇ, ਜਿੱਥੇ ਵੱਡੀ ਗਿਣਤੀ ਵਿੱਚ ਰੰਗਾਂ ਅਤੇ ਪਿਚਕਾਰੀਆਂ ਦੀਆਂ ਦੁਕਾਨਾਂ ਲਗਾਈਆਂ ਗਈਆਂ ਸਨ। ਇਨ੍ਹਾਂ ਦੁਕਾਨਾਂ ’ਤੇ ਵੱਡੀ ਗਿਣਤੀ ਵਿੱਚ ਸ਼ਹਿਰਵਾਸੀ ਖ਼ਰੀਦਦਾਰੀ ਕਰਦੇ ਦਿਖਾਈ ਦਿੱਤੇ। ਇਸ ਤੋਂ ਇਲਾਵਾ ਨੌਜਵਾਨ, ਬਜ਼ੁਰਗ ਅਤੇ ਹਰ ਵਰਗ ਦੇ ਲੋਕਾਂ ਵੱਲੋਂ ਆਪੋ-ਆਪਣੇ ਢੰਗ ਨਾਲ ਹੋਲੀ ਦੀਆਂ ਤਿਆਰੀਆਂ ਕਰ ਰਹੇ ਹਨ।
ਇਸ ਵਾਰ ਹੋਲੀ ਦੇ ਤਿਉਹਾਰ ’ਤੇ ਵੱਖ-ਵੱਖ ਕਿਸਮ ਦੇ ਖਿਡੌਣੇ ਵਾਲੀਆਂ ਪਿਚਕਾਰੀਆਂ ਖਿੱਚ ਦਾ ਕੇਂਦਰ ਬਣੀ ਹੋਈਆਂ ਹਨ। ਬਾਜ਼ਾਰ ਵਿੱਚ ਸਾਧਾਰਨ ਪਿਚਕਾਰੀ ਤੋਂ ਇਲਾਵਾ ਬੰਦੂਕ ਅਤੇ ਪਿੱਠ ’ਤੇ ਢੰਗਣ ਵਾਲੀਆਂ ਪਿਚਕਾਰੀਆਂ ਜ਼ਿਆਦਾ ਵਿੱਕ ਰਹੀਆਂ ਹਨ। ਇਸੇ ਦੌਰਾਨ ਲੋਕ ਵੀ ਸਾਧਾਰਨ ਰੰਗਾਂ ਦੀ ਥਾਂ ਹਰਬਲ ਰੰਗਾਂ ਦੀ ਖ਼ਰੀਦ ਨੂੰ ਤਰਜੀਹ ਦੇ ਰਹੇ ਹਨ, ਜਿਸ ਨਾਲ ਚਮੜੀ ਰੋਗ ਨਹੀਂ ਹੁੰਦਾ ਹੈ।
ਉੱਧਰ ਅੱਜ ਐਤਵਾਰ ਨੂੰ ਸ਼ਾਮ ਸਮੇਂ ਸ਼ਹਿਰ ਦੇ ਵੱਖ-ਵੱਖ ਮੰਦਰਾਂ ਤੇ ਇਲਾਕਿਆਂ ਵਿੱਚ ਹੋਲਿਕਾ ਦਹਿਨ ਕੀਤਾ ਗਿਆ, ਜਿੱਥੇ ਲੋਕਾਂ ਨੇ ਸਾਰਿਆਂ ਦੀ ਖੁਸ਼ਹਾਲੀ, ਆਪਸੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਕਾਮਨਾ ਕੀਤੀ। ਦੂਜੇ ਪਾਸੇ, ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਵੀ ਹੋਲੀ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸਾਰਿਆਂ ਨੇ ਲੋਕਾਂ ਰੰਗਾਂ ਦਾ ਤਿਉਹਾਰ ਹੋਲੀ ਨੂੰ ਰਲ-ਮਿਲ ਕੇ ਮਨਾਉਣ ਦੀ ਅਪੀਲ ਕੀਤੀ।

Advertisement

ਹੁੱਲੜਬਾਜ਼ਾਂ ’ਤੇ ਨਜ਼ਰ ਰੱਖਣ ਲਈ ਪੁਲੀਸ ਚੌਕਸ

ਰੰਗਾਂ ਦੇ ਤਿਉਹਾਰ ਹੋਲੀ ਮੌਕੇ ਸ਼ਹਿਰ ਵਿੱਚ ਹੁਲੜਬਾਜ਼ੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਚੰਡੀਗੜ੍ਹ ਪੁਲੀਸ ਵੀ ਚੌਕਸ ਹੋ ਗਈ ਹੈ। ਪੁਲੀਸ ਨੇ ਅੱਜ ਤੋਂ ਹੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰ ਦਿੱਤੀ ਹੈ। ਇਸ ਦੌਰਾਨ ਹੁੱਲੜਬਾਜ਼ੀ ਕਰਨ ਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਹੋਲੀ ਵਾਲੇ ਦਿਨ ਵੀ ਸ਼ਹਿਰ ਵਿੱਚ ਸ਼ਾਂਤਮਈ ਮਾਹੌਲ ਬਣਾਈ ਰੱਖਣ ਲਈ 102 ਥਾਵਾਂ ’ਤੇ ਨਾਕਾਬੰਦੀ ਕੀਤੀ ਜਾਵੇਗੀ, ਜਿੱਥੇ ਇਕ ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਰਹਿਣਗੇ। ਪੁਲੀਸ ਵੱਲੋਂ ਇਹ ਨਾਕਾਬੰਦੀ ਸਵੇਰੇ 9 ਵਜੇ ਹੀ ਕਰ ਦਿੱਤੀ ਜਾਵੇਗੀ, ਜੋ ਰਾਤ 10 ਵਜੇ ਤੱਕ ਜਾਰੀ ਰਹੇਗੀ।

Advertisement
Author Image

sanam grng

View all posts

Advertisement
Advertisement
×