ਹੋਲਾ ਮਹੱਲਾ: ਖਾਲਸੇ ਦੀ ਧਰਤੀ ਆਨੰਦਪੁਰ ਸਾਹਿਬ ’ਚ ਲੱਗੀਆਂ ਰੌਣਕਾਂ
08:31 AM Mar 14, 2025 IST
Advertisement
ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 13 ਮਾਰਚ
Advertisement
ਹੋਲੇ ਮਹੱਲੇ ਦੇ ਦੂਜੇ ਦਿਨ ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ।
Advertisement
Advertisement
ਸਮੁੱਚੀ ਗੁਰੂ ਨਗਰੀ ਨੀਲੇ, ਕੇਸਰੀ ਅਤੇ ਬਸੰਤੀ ਰੰਗ ਦੀਆਂ ਦਸਤਾਰਾਂ, ਝੂਲ ਰਹੇ ਨਿਸ਼ਾਨਾਂ ਸਣੇ ਗੁਰਬਾਣੀ ਦੇ ਰੰਗ ਵਿੱਚ ਰੰਗੀ ਗਈ ਹੈ।
ਤਖ਼ਤ ਕੇਸਗੜ੍ਹ ਸਾਹਿਬ ਸਣੇ ਵੱਖ-ਵੱਖ ਗੁਰਦੁਆਰਿਆਂ ’ਚ ਅਖੰਡ ਪਾਠ ਆਰੰਭ ਹੋਣ ਨਾਲ ਹੋਲਾ ਮਹੱਲਾ ਵੀਰਵਾਰ ਨੂੰ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਸ਼ੁਰੂ ਹੋ ਗਿਆ ਸੀ।
ਪ੍ਰਸ਼ਾਸਨ ਵੱਲੋਂ ਹੋਲੇ ਮਹੱਲੇ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਦੀ ਵੱਡੀ ਗਿਣਤੀ ਆਮਦ ਕਾਰਨ ਸੜਕਾਂ ’ਤੇ ਜਾਮ ਵੀ ਲੱਗੇ ਹੋਏ ਸਨ। ਚਾਰੇ ਪਾਸੇ ਸੈਂਕੜੇ ਲੰਗਰ ਲਗਾਏ ਗਏ ਹਨ।
Advertisement