ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੋਲਾ ਮਹੱਲਾ ਨਿਹੰਗ ਓਲੰਪਿਕਸ ਵਿਰਾਸਤੀ ਖੇਡਾਂ ਸਮਾਪਤ

11:49 AM Mar 23, 2024 IST
ਵਿਰਾਸਤੀ ਖੇਡਾਂ ਵਿੱਚ ਆਪਣੀ ਕਲਾ ਦਾ ਜੌਹਰ ਦਿਖਾਉਂਦੇ ਹੋਏ ਘੁੜ ਸਵਾਰ।

ਬੀ.ਐੱਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 22 ਮਾਰਚ
ਜ਼ਿਲਾ ਪ੍ਰਸ਼ਾਸਨ ਤੇ ਸੈਰ-ਸਪਾਟਾ ਵਿਭਾਗ ਵੱਲੋਂ ਕਰਵਾਇਆ ਗਿਆ ਦੋ ਰੋਜ਼ਾ ਹੋਲਾ ਮਹੱਲਾ ਨਿਹੰਗ ਓਲੰਪਿਕਸ ਸ੍ਰੀ ਆਨੰਦਪੁਰ ਸਾਹਿਬ-2024 ਇੱਥੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿੱਚ ਸਫਲਤਾਪੂਰਵਕ ਸੰਪੰਨ ਹੋ ਗਿਆ। ਐਡਵੈਂਚਰ ਸਪੋਰਟਸ ਦੌਰਾਨ ਹੋਟ ਏਅਰ ਬੈਲੂਨ, ਮਨਮੋਹਕ ਵਾਟਰ ਬਾਡੀ ਤੇ ਪੈਡਲ ਵੋਟ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਸਨ।
ਨਿਹੰਗ ਓਲੰਪਿਕਸ ਵਿੱਚ ਕਿੱਲਾ ਪੁੱਟਣਾ (ਟੈਂਟ ਪੈਗਿੰਗ), ਗਤਕਾ, ਤੀਰਅੰਦਾਜ਼ੀ (ਆਰਚਰੀ), ਗਤਕਾ ਸੋਟੀ ਫ੍ਰੀ, ਕਵੀਸ਼ਰੀ, ਢਾਡੀ ਵਾਰਾਂ, ਦਸਤਾਰਬੰਦੀ ਦੇ ਮੁਕਾਬਲੇ ਖਿੱਚ ਦਾ ਕੇਂਦਰ ਬਣੇ ਰਹੇ ਜਦੋਂ ਕਿ ਪੰਜਾਬ ਦੀ ਵਿਰਾਸਤ ਕਰਾਫਟ ਮੇਲਾ ਅਤੇ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਸਮਰਪਿਤ ਪੇਸ਼ਕਾਰੀਆਂ ਨੇ ਹਾਜ਼ਰ ਸ਼ਰਧਾਲੂਆਂ, ਸੈਲਾਨੀਆਂ ਤੇ ਸਰੋਤਿਆਂ ਨੂੰ ਦੋ ਦਿਨ ਤੱਕ ਕੀਲ ਕੇ ਰੱਖਿਆ। ਇਹ ਨਿਵੇਕਲਾ ਉਪਰਾਲਾ ਹੋਲਾ ਮਹੱਲਾ ਦੌਰਾਨ ਪਹਿਲੀ ਵਾਰ ਕੀਤਾ ਗਿਆ। ਇਸ ਹੋਲਾ ਮਹੱਲਾ ਓਲੰਪਿਕਸ ਵਿਰਾਸਤੀ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਉਚੇਚੇ ਤੌਰ ਤੇ ਮਾਣਯੋਗ ਹਰਪ੍ਰੀਤ ਕੌਰ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ। ਅੱਜ ਇਹਨਾਂ ਖੇਡਾਂ ਦੇ ਆਖਰੀ ਦਿਨ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ, ਐਸਐਸਪੀ ਗੁਰਨੀਤ ਸਿੰਘ ਖੁਰਾਣਾ, ਵੱਲੋ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ।

Advertisement

ਹੋਲਾ ਮਹੱਲਾ: ਸ੍ਰੀ ਅਨੰਦਪੁਰ ਸਾਹਿਬ ਵਿੱਚ 36 ਡਿਊਟੀ ਮੈਜਿਸਟਰੇਟ ਤਾਇਨਾਤ

ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਦੀ ਹਰ ਤਰ੍ਹਾਂ ਦੀ ਮਦਦ ਲਈ ਪ੍ਰਸ਼ਾਸ਼ਨ ਵੱਲੋ ਸ੍ਰੀ ਅਨੰਦਪੁਰ ਸਾਹਿਬ ਵਿੱਚ 36 ਡਿਊਟੀ ਮੈਜਿਸਟਰੇਟ ਤਾਇਨਾਤ ਕੀਤੇ ਗਏ ਹਨ, ਜੋ ਕਿ ਰੋਸਟਰ ਅਨੁਸਾਰ 24 ਘੰਟੇ ਡਿਊਟੀ ਦੇਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਦਿੱਤੀ। ਸਿਵਲ ਕੰਟਰੋਲ ਰੂਮ ਪੁਲੀਸ ਥਾਨਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਾਪਤ ਕੀਤਾ ਗਿਆ ਹੈ ਜਿਸ ਦਾ ਫੋਨ ਨੰਬਰ 01887-232015 ਹੈ। 21 ਮਾਰਚ ਤੋਂ ਕੀਰਤਪੁਰ ਸਾਹਿਬ ਵਿਖੇ ਸ਼ੁਰੂ ਹੋਇਆ ਹੋਲੇ ਮਹੱਲੇ ਦਾ ਪੜਾਅ ਅੱਜ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸਮਾਪਤ ਹੋਵੇਗਾ। ਇਸ ਉਪਰੰਤ ਹੋਲਾ ਮਹੱਲਾ ਦੇ ਦੂਜੇ ਅਤੇ ਅਹਿਮ ਪੜਾਅ ਦੀ ਸ਼ੁਰੂਆਤ 24 ਮਾਰਚ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਹੋਵੇਗੀ।

Advertisement
Advertisement
Advertisement