ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੀਵਨ ਦੀ ਸੁਰੱਖਿਆ ਲਈ ਪਾਣੀ ਸੰਭਾਲਣ ਦਾ ਹੋਕਾ

10:12 AM May 29, 2024 IST
ਵਿਦਿਆਰਥੀਆਂ ਨੂੰ ਸਨਮਾਨਦੇ ਹੋਏ ਮਹਿਮਾਨ ਤੇ ਪ੍ਰਬੰਧਕ। -ਫੋਟੋ: ਮਜਾਰੀ

ਪੱਤਰ ਪ੍ਰੇਰਕ
ਬੰਗਾ, 28 ਮਈ
ਪਾਣੀ ਦੀ ਅਹਿਮੀਅਤ ਅਤੇ ਸੁਰੱਖਿਆ ਦੇ ਮੁੱਦੇ ’ਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿੱਚ ਪ੍ਰੇਰਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਕਰਵਾਏ ਮੁਕਾਬਲੇ ਵਿੱਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ’ਚ ਬੀਐੱਸਸੀ ਦੀ ਵਿਦਿਆਰਥਣ ਨਵਨੀਤ ਕੌਰ, ਰਿਤੀਕਾ, ਅਰਸ਼ਦੀਪ ਕੌਰ, ਪ੍ਰਿਯਾ ਚਾਵਲਾ, ਹਰਦੀਪ ਕੌਰ, ਹਰਪ੍ਰੀਤ ਕੌਰ, ਤਮੰਨਾ, ਕਾਮਨਾ ਭਨੋਟ, ਰੁਚੀਕਾ, ਰਾਜਦੀਪ ਕੌਰ, ਪ੍ਰਭਜੋਤ ਕੌਰ ਤੇ ਮੁਸਕਾਨ ਸ਼ਾਮਲ ਸਨ। ਇਸ ਦੇ ਨਾਲ ਹੀ ਜੀਐਨਐਮ ਦੇ ਵਿਦਿਆਰਥੀਆਂ ਅਮਨਦੀਪ, ਗੁਰਕਮਲ, ਸਿਮਰਨਜੀਤ, ਜਸਮੀਨ, ਤਨੂ ਸ਼ਰਮਾ, ਨੇਹਾ, ਸਵਿੱਤਰੀ, ਜਸਵੀਰ ਕੌਰ, ਗੁਰਕੀਰਤ ਕੌਰ, ਅਮਨੀਤ ਕੌਰ, ਸੁਸ਼ਾਂਤ ਕੰਨਡੂਲਮ ਨੇ ਪਾਣੀ ਦੀ ਸੰਭਾਲ ਬਾਰੇ ਦੱਸਿਆ। ਸਨਮਾਨ ਰਸਮ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਵਿੱਚ ਨਿਭਾਈ ਗਈ। ਸਮਾਗਮ ਦੇ ਕੋ-ਆਰਡੀਨੇਟਰ ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਸਮਾਜ ਸੇਵੀ ਹਰਬੰਸ ਕੌਰ ਕਰਿਆਮ ਤੇ ਹਰੀਬਲਾਸ ਹੀਉਂ ਨੇ ਵੀ ਇਸ ਮਿਸ਼ਨਰੀ ਲਹਿਰ ਦਾ ਹਿੱਸਾ ਬਣਦਿਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ।

Advertisement

Advertisement
Advertisement