For the best experience, open
https://m.punjabitribuneonline.com
on your mobile browser.
Advertisement

ਹਾਕੀ ਟੂਰਨਾਮੈਂਟ: ਰਾਊਂਡ ਗਲਾਸ ਮੁਹਾਲੀ ਨੇ ਹੋਲੀ ਵਰਲਡ ਅਕੈਡਮੀ ਬਟਾਲਾ ਨੂੰ ਹਰਾਇਆ

07:32 AM Feb 04, 2024 IST
ਹਾਕੀ ਟੂਰਨਾਮੈਂਟ  ਰਾਊਂਡ ਗਲਾਸ ਮੁਹਾਲੀ ਨੇ ਹੋਲੀ ਵਰਲਡ ਅਕੈਡਮੀ ਬਟਾਲਾ ਨੂੰ ਹਰਾਇਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 3 ਫਰਵਰੀ
ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਕਰਵਾਏ ਜਾ ਰਹੇ ਚੌਥੇ ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਅੰਡਰ-19 ਦੇ ਤੀਜੇ ਦਿਨ ਲੀਗ ਮੈਚਾਂ ਵਿੱਚ ਆਪੋ ਆਪਣੇ ਪੂਲਾਂ ਵਿਚੋਂ ਵੱਧ ਅੰਕ ਪ੍ਰਾਪਤ ਕਰ ਕੇ ਪੀਆਈਐਸ ਲੁਧਿਆਣਾ ਮਿਸਲ ਭੰਗੀਆਂ, ਰਾਊਂਡ ਗਲਾਸ ਮੁਹਾਲੀ ਮਿਸਲ ਨਿਸ਼ਾਨਾਂਵਾਲੀ, ਐਸਜੀਪੀਸੀ ਮਿਸਲ ਸ਼ੁੱਕਰਚੱਕੀਆ ਅਤੇ ਪੀਆਈਐਸ ਮੁਹਾਲੀ ਮਿਸਲ ਆਹਲੂਵਾਲੀਆ ਦੀਆਂ ਟੀਮਾਂ ਸੈਮੀ-ਫਾਈਨਲ ਵਿਚ ਪੁੱਜ ਗਈਆਂ ਹਨ। ਤੀਸਰੇ ਦਿਨ ਦੀਆਂ ਖੇਡਾਂ ਦਾ ਉਦਘਾਟਨ ਹਾਕੀ ਕੋਚ ਨਰਿੰਦਰ ਸਿੰਘ ਸੋਢੀ ਨੇ ਕੀਤਾ ਤੇ ਪ੍ਰਧਾਨਗੀ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੇ ਕੀਤੀ। ਇਸ ਟੂਰਨਾਮੈਂਟ ਦੌਰਾਨ ਮਰਹੂਮ ਸੁਖਬੀਰ ਸਿੰਘ ਗਿੱਲ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਗਈ।
ਇਸ ਟੂਰਨਾਮੈਂਟ ਦੇ ਸਾਰੇ 12 ਮੈਚ ਅੱਜ ਮੁਕੰਮਲ ਹੋ ਗਏ। ਅੱਜ ਹੋਏ ਮੈਚਾਂ ਵਿਚ ਨਰੋਆ ਪੰਜਾਬ ਦੀ ਟੀਮ ਰਾਊਂਡ ਗਲਾਸ ਮੁਹਾਲੀ (ਮਿਸਲ ਨਿਸ਼ਾਨਾਂਵਾਲੀ) ਨੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਦੀ ਟੀਮ ਹੋਲੀ ਵਰਲਡ ਅਕੈਡਮੀ ਬਟਾਲਾ ਮਿਸਲ ਸਿੰਘਪੁਰੀਆਂ ਨੂੰ 12-2 ਗੋਲਾਂ ਨਾਲ ਹਰਾਇਆ। ਬਾਬਾ ਗਾਜੀਦਾਸ ਕਲੱਬ ਚੱਕਲਾਂ ਦੀ ਟੀਮ ਫਲਿੱਕਰ ਬ੍ਰਦਰਜ਼ ਸ਼ਾਹਬਾਦ ਮਿਸਲ ਫੂਲਕੀਆਂ ਨੇ ਸ੍ਰੀ ਗੁਰੂ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਦੀ ਟੀਮ ਰਾਊਂਡ ਗਲਾਸ ਬੁਤਾਲਾ ਮਿਸਲ ਡੱਲੇਵਾਲੀਆ ਨੂੰ 6-4 ਨਾਲ ਹਰਾਇਆ। ਜਸਵਾਲ ਸੰਨਜ਼ ਯੂਐਸਏ ਦੀ ਟੀਮ ਪੀਆਈਐਸ ਲੁਧਿਆਣਾ ਮਿਸਲ ਭੰਗੀਆਂ ਨੇ ਗੁਰਦੁਆਰਾ ਸਿੰਘ-ਸ਼ਹੀਦਾਂ ਸੋਹਾਣਾ ਦੀ ਟੀਮ ਹਾਕਸ ਅਕੈਡਮੀ ਰੂਪਨਗਰ ਮਿਸਲ ਸ਼ਹੀਦਾਂ ਨੂੰ 6-2 ਨਾਲ ਮਾਤ ਦਿੱਤੀ। ਆਖ਼ਰੀ ਮੈਚ ਮੁਹਾਲੀ ਵਾਕ ਦੀ ਟੀਮ ਪੀਆਈਐਸ ਮੁਹਾਲੀ ਮਿਸਲ ਆਹਲੂਵਾਲੀਆ ਅਤੇ ਜੁਗਰਾਜ ਸਿੰਘ ਗਿੱਲ ਟਰੱਸਟ ਚੰਡੀਗੜ੍ਹ ਦੀ ਟੀਮ ਐਸਜੀਪੀਸੀ ਮਿਸਲ ਸ਼ੁੱਕਰਚੱਕੀਆ ਵਿਚਕਾਰ 4-4 ਗੋਲਾਂ ਨਾਲ ਮੈਚ ਬਰਾਬਰੀ ’ਤੇ ਰਿਹਾ।

Advertisement

Advertisement
Advertisement
Author Image

Advertisement