For the best experience, open
https://m.punjabitribuneonline.com
on your mobile browser.
Advertisement

ਹਾਕੀ: ਭਾਰਤੀ ਲੜਕਿਆਂ ਦੀ ਸਬ-ਜੂਨੀਅਰ ਟੀਮ ਨੇ ਨੈਦਰਲੈਂਡਜ਼ ਨੂੰ ਹਰਾਇਆ

08:12 AM Oct 18, 2023 IST
ਹਾਕੀ  ਭਾਰਤੀ ਲੜਕਿਆਂ ਦੀ ਸਬ ਜੂਨੀਅਰ ਟੀਮ ਨੇ ਨੈਦਰਲੈਂਡਜ਼ ਨੂੰ ਹਰਾਇਆ
Advertisement

ਨਵੀਂ ਦਿੱਲੀ, 17 ਅਕਤੂਬਰ
ਭਾਰਤੀ ਲੜਕਿਆਂ ਦੀ ਸਬ-ਜੂਨੀਅਰ (ਅੰਡਰ-16) ਹਾਕੀ ਟੀਮ ਨੇ ਨੈਦਰਲੈਂਡਜ਼ ਦੇ ਆਪਣੇ ਪਹਿਲੇ ਦੌਰੇ ਦੌਰਾਨ ਮੇਜ਼ਬਾਨ ਟੀਮ ਨੂੰ 4-0 ਨਾਲ ਹਰਾ ਦਿੱਤਾ ਜਦਕਿ ਲੜਕੀਆਂ ਨੂੰ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲੜਕਿਆਂ ਲਈ ਰੋਹਿਤ, ਕੇਤਨ ਕੁਸ਼ਵਾਹਾ, ਰਾਹੁਲ ਰਾਜਭਰ ਅਤੇ ਕਪਤਾਨ ਮਨਮੀਤ ਸਿੰਘ ਰਾਏ ਨੇ ਗੋਲ ਕੀਤੇ। ਕੋਚ ਸਰਦਾਰ ਸਿੰਘ ਨੇ ਕਿਹਾ, ‘‘ਇਹ ਇਤਿਹਾਸਕ ਦੌਰੇ ਦੀ ਸ਼ਾਨਦਾਰ ਸਮਾਪਤੀ ਹੈ। ਲੜਕਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦੇਸ਼ੀ ਧਰਤੀ ’ਤੇ ਅਜਿਹਾ ਪ੍ਰਦਰਸ਼ਨ ਮਾਣ ਵਾਲੀ ਗੱਲ ਹੈ।’’ ਲੜਕੀਆਂ ਲਈ ਸਿਰਫ ਕਾਜਲ ਜੂਨੀਅਰ ਹੀ ਗੋਲ ਕਰ ਸਕੀ। ਸਾਬਕਾ ਭਾਰਤੀ ਕਪਤਾਨ ਅਤੇ ਲੜਕੀਆਂ ਦੀ ਸਬ-ਜੂਨੀਅਰ ਟੀਮ ਦੀ ਕੋਚ ਰਾਣੀ ਰਾਮਪਾਲ ਨੇ ਕਿਹਾ, ‘‘ਲੜਕੀਆਂ ਨੇ ਕਾਫੀ ਜੁਝਾਰੂਪਨ ਦਿਖਾਇਆ। ਸਾਨੂੰ ਕੁਝ ਪਹਿਲੂਆਂ ’ਤੇ ਕੰਮ ਕਰਨਾ ਪਵੇਗਾ। ਇਸ ਦੌਰੇ ਨੇ ਸਾਡੀਆਂ ਖੂਬੀਆਂ ਤੇ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਹੈ।’’ -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement