For the best experience, open
https://m.punjabitribuneonline.com
on your mobile browser.
Advertisement

ਅਖਾੜਾ ਸਕੂਲ ਦੀ ਹਾਕੀ ਟੀਮ ਜ਼ੋਨ ਪੱਧਰੀ ਮੁਕਾਬਲੇ ’ਚ ਅੱਵਲ

07:25 AM Aug 03, 2024 IST
ਅਖਾੜਾ ਸਕੂਲ ਦੀ ਹਾਕੀ ਟੀਮ ਜ਼ੋਨ ਪੱਧਰੀ ਮੁਕਾਬਲੇ ’ਚ ਅੱਵਲ
ਜੇਤੂ ਟੀਮ ਦੀਆਂ ਖਿਡਾਰਨਾਂ ਨਾਲ ਪ੍ਰਿੰਸੀਪਲ ਤੇ ਸਕੂਲ ਸਟਾਫ਼। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਅਗਸਤ
ਨਜ਼ਦੀਕੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਖਾੜਾ ਦੀਆਂ ਖਿਡਾਰਨਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਹਾਕੀ ਅੰਡਰ-17 ’ਚ ਪਹਿਲਾ ਅਤੇ ਅੰਡਰ-14 ’ਚ ਦੂਜਾ ਸਥਾਨ ਹਾਸਲ ਕੀਤਾ ਹੈ। ਇਹ ਮੁਕਾਬਲੇ ਗੁਰੂ ਤੇਗ ਬਹਾਦਰ ਹਾਕੀ ਅਕੈਡਮੀ ਚਚਰਾੜੀ ਵਿਚ ਕਰਵਾਏ ਗਏ। ਸਕੂਲ ਪ੍ਰਿੰਸੀਪਲ ਸਰਬਦੀਪ ਕੌਰ ਨੇ ਖਿਡਾਰਨਾਂ ਨੂੰ ਜਿੱਤ ਦੀ ਵਧਾਈ ਦਿੱਤੀ। ਸਕੂਲ ਪਹੁੰਚਣ ’ਤੇ ਇਨ੍ਹਾਂ ਖਿਡਾਰਨਾਂ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਕੋਚ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਕੂਲ ਦੀ ਟੀਮ ਵਿੱਚ ਸ਼ਾਮਲ ਇਨ੍ਹਾਂ ਖਿਡਾਰਨਾਂ ਨੇ ਸਖ਼ਤ ਮਿਹਨਤ ਨਾਲ ਸਫ਼ਲਤਾ ਦੀ ਹਾਲੇ ਪਹਿਲੀ ਪੌੜੀ ਪਾਰ ਕੀਤੀ ਹੈ। ਇਨ੍ਹਾਂ ਖਿਡਾਰਨਾਂ ਨੂੰ ਹੁਣ ਹੋਰ ਮਿਹਨਤ ਕਰਵਾਈ ਜਾਵੇਗੀ। ਇਸ ਮੌਕੇ ਲੈਕਚਰਾਰ ਬਲਵਿੰਦਰ ਕੌਰ, ਜਗਰੂਪ ਸਿੰਘ, ਨਰਿੰਦਰਪਾਲ ਕੌਰ, ਰਵਿੰਦਰ ਕੌਰ, ਗੁਰਦੀਪ ਸਿੰਘ, ਕੰਵਲਜੀਤ ਕੌਰ, ਮਨਪ੍ਰੀਤ ਕੌਰ, ਨਿਧੀ ਜਿੰਦਲ, ਵਿਜੇ ਲਕਸ਼ਮੀ, ਚਰੰਜੀ ਲਾਲ, ਰਮਨ ਸੂਦ, ਪੂਜਾ ਰਾਣੀ, ਭਾਰਤ ਭੂਸ਼ਣ, ਅੰਮ੍ਰਿਤਪਾਲ ਸਿੰਘ, ਦੀਪਕ ਕੁਮਾਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×