For the best experience, open
https://m.punjabitribuneonline.com
on your mobile browser.
Advertisement

ਹਾਕੀ: ਓਲੰਪਿਕ ਕੁਆਲੀਫਾਇਰ ਦੀ ਤਿਆਰੀ ਲਈ 34 ਖਿਡਾਰਨਾਂ ਦੀ ਚੋਣ

08:06 AM Dec 27, 2023 IST
ਹਾਕੀ  ਓਲੰਪਿਕ ਕੁਆਲੀਫਾਇਰ ਦੀ ਤਿਆਰੀ ਲਈ 34 ਖਿਡਾਰਨਾਂ ਦੀ ਚੋਣ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਬੰਗਲੂਰੂ, 26 ਦਸੰਬਰ
ਓਲੰਪਿਕ ਕੁਆਲੀਫਾਇਰ ਅਤੇ ਹਾਕੀ ਫਾਈਵ ਵਿਸ਼ਵ ਕੱਪ ਦੀ ਤਿਆਰੀ ਲਈ ਭਾਰਤ ਦੀਆਂ 34 ਖਿਡਾਰਨਾਂ ਭਲਕੇ ਬੁੱਧਵਾਰ ਤੋਂ ਇੱਥੇ ਸੀਨੀਅਰ ਮਹਿਲਾ ਹਾਕੀ ਕੋਚਿੰਗ ਕੈਂਪ ਵਿੱਚ ਹਿੱਸਾ ਲੈਣਗੀਆਂ। ਸਪੇਨ ’ਚ ਪੰਜ ਦੇਸ਼ਾਂ ਦੇ ਟੂਰਨਾਮੈਂਟ ’ਚ ਮੇਜ਼ਬਾਨ ਤੋਂ ਇਲਾਵਾ ਬੈਲਜੀਅਮ, ਜਰਮਨੀ ਅਤੇ ਆਇਰਲੈਂਡ ਦਾ ਸਾਹਮਣਾ ਕਰਨ ਤੋਂ ਬਾਅਦ ਭਾਰਤੀ ਖਿਡਾਰਨਾਂ ਨੂੰ ਬਰੇਕ ਮਿਲੀ ਸੀ ਅਤੇ ਹੁਣ ਉਹ ਕੈਂਪ ’ਚ ਹਿੱਸਾ ਲੈਣਗੀਆਂ। ਰਾਂਚੀ ਵਿੱਚ 13 ਤੋਂ 19 ਜਨਵਰੀ ਤੱਕ ਓਲੰਪਿਕ ਕੁਆਲੀਫਾਇਰ ਹੋਵੇਗਾ ਜਿਸ ਵਿੱਚ ਭਾਰਤ ਨੂੰ ਨਿਊਜ਼ੀਲੈਂਡ, ਇਟਲੀ ਅਤੇ ਅਮਰੀਕਾ ਦੇ ਨਾਲ ਪੂਲ ਬੀ ਵਿੱਚ ਰੱਖਿਆ ਗਿਆ ਹੈ। ਜਰਮਨੀ, ਜਾਪਾਨ, ਚਿੱਲੀ ਅਤੇ ਚੈੱਕ ਗਣਰਾਜ ਨੂੰ ਪੂਲ ਏ ਵਿੱਚ ਜਗ੍ਹਾ ਮਿਲੀ ਹੈ। ਭਾਰਤ ਨੇ ਰਾਂਚੀ ’ਚ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਹੁਣ ਉਹ ਉਸੇ ਮੈਦਾਨ ’ਤੇ ਲੈਅ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ। ਕੈਂਪ ਵਿੱਚ ਹਿੱਸਾ ਲੈਣ ਵਾਲੀਆਂ ਖਿਡਾਰਨਾਂ ਵਿੱਚ ਸਵਿਤਾ, ਰਜਨੀ, ਬਿਚੂ ਦੇਵੀ, ਦੀਪ ਗ੍ਰੇਸ, ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿਤਾ, ਇਸ਼ਿਕਾ ਚੌਧਰੀ, ਅਕਸ਼ਤਾ ਅਬਾਸੋ, ਜਯੋਤੀ ਛੇਤਰੀ, ਮਹਿਮਾ ਚੌਧਰੀ, ਨਿਸ਼ਾ, ਸਲੀਮਾ ਟੇਟੇ, ਸੁਸ਼ੀਲਾ ਚਾਨੂ, ਜਯੋਤੀ, ਨਵਜੋਤ ਕੌਰ, ਮੋਨਿਕਾ, ਸੋਨਿਕਾ, ਨੇਹਾ, ਬਲਜੀਤ ਕੌਰ, ਰੀਨਾ ਖੋਖਰ, ਵੈਸ਼ਨਵੀ ਵਿੱਠਲ ਫਾਲਕੇ, ਨਵਨੀਤ ਕੌਰ, ਵੰਦਨਾ ਕਟਾਰੀਆ ਤੇ ਹੋਰ ਸ਼ਾਮਲ ਹਨ। -ਪੀਟੀਆਈ

Advertisement

Advertisement
Author Image

Advertisement
Advertisement
×