For the best experience, open
https://m.punjabitribuneonline.com
on your mobile browser.
Advertisement

ਹਾਕੀ ਪ੍ਰੋ ਲੀਗ: ਭਾਰਤ ਤੇ ਨੈਦਰਲੈਂਡਜ਼ ਵਿਚਾਲੇ ਮੁਕਾਬਲਾ ਅੱਜ

07:12 AM Feb 21, 2024 IST
ਹਾਕੀ ਪ੍ਰੋ ਲੀਗ  ਭਾਰਤ ਤੇ ਨੈਦਰਲੈਂਡਜ਼ ਵਿਚਾਲੇ ਮੁਕਾਬਲਾ ਅੱਜ
Advertisement

ਰੂੜਕੇਲਾ, 20 ਫਰਵਰੀ
ਭਾਰਤੀ ਪੁਰਸ਼ ਹਾਕੀ ਟੀਮ ਭਲਕੇ ਬੁੱਧਵਾਰ ਨੂੰ ਇੱਥੇ ਐੱਫਆਈਐੱਚ ਪ੍ਰੋ ਲੀਗ ਦੇ ਅਗਲੇ ਗੇੜ ’ਚ ਨੈਦਰਲੈਂਡਜ਼ ਨਾਲ ਭਿੜੇਗੀ। ਭਾਰਤ ਨੇ ਇਸ ਲੀਗ ਵਿੱਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਡਰੈਗਫਲਿੱਕਰ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪੰਜ ’ਚੋਂ ਦੋ ਮੈਚ ਨਿਯਮਤ ਸਮੇਂ ਵਿੱਚ ਜਿੱਤੇ ਜਦਕਿ ਨੈਦਰਲੈਂਡਜ਼ ਅਤੇ ਸਪੇਨ ਨੂੰ ਸ਼ੂਟ-ਆਊਟ ਵਿੱਚ ਹਰਾ ਕੇ ਬੋਨਸ ਅੰਕ ਵੀ ਹਾਸਲ ਕੀਤੇ। ਆਸਟਰੇਲੀਆ ਖ਼ਿਲਾਫ਼ ਮੇਜ਼ਬਾਨ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਇਸ ਵੇਲੇ ਪੰਜ ਮੈਚਾਂ ਵਿੱਚ 10 ਅੰਕਾਂ ਨਾਲ ਸੂਚੀ ਵਿੱਚ ਚੌਥੇ ਸਥਾਨ ’ਤੇ ਹੈ। ਨੈਦਰਲੈਂਡਜ਼ ਨੌਂ ਮੈਚਾਂ ’ਚ 18 ਅੰਕਾਂ ਨਾਲ ਸਿਖਰ ’ਤੇ ਹੈ।
ਜੇ ਭਾਰਤ ਨੂੰ ਨੈਦਰਲੈਂਡਜ਼ ਖ਼ਿਲਾਫ਼ ਨਿਯਮਤ ਸਮੇਂ ਵਿੱਚ ਜਿੱਤ ਦਰਜ ਕਰ ਕੇ ਤਿੰਨ ਅੰਕ ਜਿੱਤਣੇ ਹਨ ਤਾਂ ਉਸ ਨੂੰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਨਾ ਪਵੇਗਾ। ਪਿਛਲੇ ਤਿੰਨ ਮੈਚਾਂ ਵਿੱਚ ਪ੍ਰਦਰਸ਼ਨ ਭਾਵੇਂ ਉਮੀਦ ਮੁਤਾਬਕ ਨਹੀਂ ਰਿਹਾ ਪਰ ਉਪ ਕਪਤਾਨ ਹਾਰਦਿਕ ਸਿੰਘ ਮੁਤਾਬਕ ਦੁਨੀਆ ਦੀ ਨੰਬਰ ਇੱਕ ਟੀਮ ਖ਼ਿਲਾਫ਼ ਮੈਚ ਤੋਂ ਪਹਿਲਾਂ ਟੀਮ ਕਾਫੀ ਉਤਸ਼ਾਹਿਤ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×