ਹਾਕੀ ਪ੍ਰੋ ਲੀਗ: ਭਾਰਤ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ
06:55 PM Jun 23, 2023 IST
ਇੰਡੋਹੋਵਨ (ਨੀਦਰਲੈਂਡ): ਭਾਰਤ ਨੇ ਐਫਆਈਐਚ ਪ੍ਰੋ ਲੀਗ ਹਾਕੀ ਟੂਰਨਾਮੈਂਟ ਵਿੱਚ ਅੱਜ ਇੱਥੇ ਅਰਜਨਟੀਨਾ ਨੂੰ 2-1 ਨੂੰ ਹਰਾ ਦਿੱਤਾ। ਭਾਰਤ ਲਈ ਅਕਾਸ਼ਦੀਪ ਨੇ ਦੂਜੇ ਤੇ ਸੁਖਜੀਤ ਸਿੰਘ ਨੇ 14ਵੇਂ ਮਿੰਟ ‘ਚ ਫੀਲਡ ਗੋਲ ਕੀਤੇ। ਦੂਜੇ ਪਾਸੇ ਅਰਜਨਟੀਨਾ ਲਈ ਇਕਲੋਤਾ ਗੋਲ ਲੁਕਾਚ ਟੋਸਕਾਨੀ ਨੇ 58ਵੇਂ ਮਿੰਟ ‘ਚ ਦਾਗਿਆ। ਇਸ ਜਿੱਤ ਮਗਰੋਂ ਭਾਰਤ 30 ਅੰਕਾਂ ਨਾਲ ਸੂਚੀ ਵਿੱਚ ਸਿਖਰ ‘ਤੇ ਬਣਿਆ ਹੋਇਆ ਹੈ। ਮੈਚ ਦੌਰਾਨ ਆਕਾਸ਼ਦੀਪ ਨੇ ਦੂਜੇ ਹੀ ਮਿੰਟ ‘ਚ ਗੋਲ ਦਾਗ ਦੇ ਭਾਰਤ ਨੂੰ ਲੀਡ ਦਿਵਾ ਦਿੱਤੀ। ਅਰਜਨਟੀਨਾ ਦੇ ਜਵਾਬੀ ਹਮਲੇ ਭਾਰਤੀ ਰੱਖਿਅਕਾਂ ਨੇ ਨਾਕਾਮ ਕਰ ਦਿੱਤੇ। ਭਾਰਤ ਲਈ ਦੂਜਾ ਗੋਲ ਸੁਖਜੀਤ ਸਿੰਘ ਨੇ ਕੀਤਾ। ਅਰਜਨਟੀਨਾ ਨੇ ਚੌਥੇ ਤੇ ਆਖਰੀ ਕੁਆਰਟਰ ‘ਚ ਟੋਸਕਾਨੀ ਰਾਹੀਂ ਗੋਲ ਕਰ ਦਿੱਤਾ। -ਪੀਟੀਆਈ
Advertisement
Advertisement
Advertisement