For the best experience, open
https://m.punjabitribuneonline.com
on your mobile browser.
Advertisement

ਹਾਕੀ ਖਿਡਾਰੀਆਂ ਨੇ ਕੌਮੀ ਮੁਕਾਬਲੇ ’ਚ ਸੋਨੇ ਦਾ ਤਗ਼ਮਾ ਜਿੱਤਿਆ

10:21 AM Sep 25, 2024 IST
ਹਾਕੀ ਖਿਡਾਰੀਆਂ ਨੇ ਕੌਮੀ ਮੁਕਾਬਲੇ ’ਚ ਸੋਨੇ ਦਾ ਤਗ਼ਮਾ ਜਿੱਤਿਆ
ਕਲੇਰ ਪਬਲਿਕ ਸਕੂਲ ਦੇ ਜੇਤੂ ਖਿਡਾਰੀ।
Advertisement

ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 24 ਸਤੰਬਰ
ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਹਾਕੀ ਖਿਡਾਰੀਆਂ ਸ਼ੁਭਦੀਪ ਸਿੰਘ, ਤੇਗਵੀਰ ਸਿੰਘ, ਸਹਿਜਪ੍ਰੀਤ ਸਿੰਘ, ਕਮਲਦੀਪ ਸਿੰਘ, ਗੁਰਨੂਰਪ੍ਰੀਤ ਸਿੰਘ ਅਤੇ ਨਵਦੀਪ ਸਿੰਘ ਨੇ ਉਡੀਸਾ ਵਿੱਚ ਹੋਏ ਅੰਡਰ-19 ਦੇ ਸੀਆਈਐਸਸੀਏ ਦੇ ਨੈਸ਼ਨਲ ਪੱਧਰ ਦੇ ਹਾਕੀ ਮੁਕਾਬਲੇ ਦੇ ਫਾਈਨਲ ’ਚ ਉਡੀਸਾ ਨੂੰ 3-0 ਨਾਲ ਹਰਾ ਕੇ ਸੋਨੇ ਦਾ ਤਗਮਾ ਹਾਸਲ ਕੀਤਾ ਹੈ। ਇਸ ਪ੍ਰਾਪਤੀ ਉਪਰੰਤ ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ ਕਲੇਰ, ਡਾਇਰੈਕਟਰ ਕੋਹਿਨੂਰ ਸਿੱਧੂ, ਪ੍ਰਿੰਸੀਪਲ ਸ਼ਸ਼ੀ ਕਾਂਤ ਤੇ ਸੀਨੀਅਰ ਕੁਆਰਡੀਨੇਟਰ ਰੰਜੀਵ ਸ਼ਰਮਾ ਨੇ ਸਵਾਗਤ ਕਰਦਿਆਂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਮਨਦੀਪ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਹਾਊਸ ਕੁਆਰਡੀਨੇਟਰ ਅੰਜੇ ਕੁਮਾਰ, ਦਮਨਜੋਤ ਕੌਰ, ਰੁਪਿੰਦਰ ਕੌਰ, ਕਰਮਜੀਤ ਕੌਰ, ਮੋਨਿਕਾ ਚਾਲਾਨਾ, ਗੁਰਵਿੰਦਰ ਸੋਨੂੰ, ਕੋਚ ਬੇਅੰਤ ਸਿੰਘ, ਅਮਾਨਤ ਅਲੀ, ਲਖਵਿੰਦਰ ਬਰਾੜ ਤੇ ਸੰਦੀਪ ਕੌਰ ਹਾਜ਼ਰ ਸਨ।

Advertisement

Advertisement
Advertisement
Author Image

joginder kumar

View all posts

Advertisement