For the best experience, open
https://m.punjabitribuneonline.com
on your mobile browser.
Advertisement

ਹਾਕੀ ਓਲੰਪੀਅਨ ਸ਼ੰਮੀ ਨੇ ਅਟਾਰੀ ਸਰਹੱਦ ’ਤੇ ਪਰਿਵਾਰ ਸਮੇਤ ਰੀਟਰੀਟ ਸੈਰੇਮਨੀ ਵੇਖੀ

09:05 AM Mar 12, 2024 IST
ਹਾਕੀ ਓਲੰਪੀਅਨ ਸ਼ੰਮੀ ਨੇ ਅਟਾਰੀ ਸਰਹੱਦ ’ਤੇ ਪਰਿਵਾਰ ਸਮੇਤ ਰੀਟਰੀਟ ਸੈਰੇਮਨੀ ਵੇਖੀ
ਸਾਬਕਾ ਹਾਕੀ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਤੇ ਪਰਿਵਾਰਕ ਮੈਂਬਰ ਤਸਵੀਰ ਖਿਚਵਾਉਂਦੇ ਹੋਏ।
Advertisement

ਪੱਤਰ ਪ੍ਰੇਰਕ
ਅਟਾਰੀ, 11 ਮਾਰਚ
ਭਾਰਤ ਦੇ ਸਾਬਕਾ ਹਾਕੀ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੇ ਪਰਿਵਾਰਕ ਮੈਂਬਰਾਂ ਸਮੇਤ ਅੱਜ ਅਟਾਰੀ-ਵਾਹਗਾ ਸਰਹੱਦ ’ਤੇ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ, ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨੀ ਰੇਂਜਰਜ਼ ਜਵਾਨਾਂ ਵਿਚਕਾਰ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰੇਮਨੀ) ਵੇਖੀ। ਇਸ ਮੌਕੇ ਸ੍ਰੀਮਤੀ ਹਰਜੀਤ ਕੌਰ ਸਾਬਕਾ ਹਾਕੀ ਓਲੰਪੀਅਨ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਪ੍ਰਸੰਸਾ ਕੀਤੀ, ਸਟੇਡੀਅਮ, ਅਜਾਇਬਘਰ, ਬਾਰਡਰ ਪਿੱਲਰ ਨੰਬਰ 102 ਦੇਖਿਆ ਅਤੇ ਯਾਦਗਾਰੀ ਤਸਵੀਰਾਂ ਖਿਚਵਾਈਆਂ। ਇਸ ਮੌਕੇ ਪ੍ਰੋਟੋਕੋਲ ਅਫ਼ਸਰ ਦਿਹਾਤੀ ਪੁਲੀਸ ਅੰਮ੍ਰਿਤਸਰ ਅਰੁਣ ਮਾਹਲ ਵੀ ਉਨ੍ਹਾਂ ਦੇ ਨਾਲ ਸਨ।

Advertisement

Advertisement
Author Image

joginder kumar

View all posts

Advertisement
Advertisement
×