For the best experience, open
https://m.punjabitribuneonline.com
on your mobile browser.
Advertisement

ਹਾਕੀ: ਮੱਧ ਪ੍ਰਦੇਸ਼, ਹਰਿਆਣਾ, ਝਾਰਖੰਡ ਤੇ ਮਹਾਰਾਸ਼ਟਰ ਸੈਮੀਫਾਈਨਲ ’ਚ

07:07 AM Mar 21, 2024 IST
ਹਾਕੀ  ਮੱਧ ਪ੍ਰਦੇਸ਼  ਹਰਿਆਣਾ  ਝਾਰਖੰਡ ਤੇ ਮਹਾਰਾਸ਼ਟਰ ਸੈਮੀਫਾਈਨਲ ’ਚ
ਚੈਂਪੀਅਨਸ਼ਿਪ ਦੌਰਾਨ ਖੇਡੇ ਗਏ ਇੱਕ ਕੁਆਰਟਰ ਫਾਈਨਲ ਮੈਚ ਦੀ ਝਲਕ। -ਫੋਟੋ: ਏਐੱਨਆਈ
Advertisement

ਪੁਣੇ, 20 ਮਾਰਚ
ਮੱਧ ਪ੍ਰਦੇਸ਼, ਹਰਿਆਣਾ ਤੇ ਝਾਰਖੰਡ ਨੇ ਇੱਥੇ 14ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਕੌਮੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਪਹਿਲੇ ਕੁਆਰਟਰ ਫਾਈਨਲ ’ਚ ਮੱਧ ਪ੍ਰਦੇਸ਼ ਦੀ ਮਹਿਲਾ ਟੀਮ ਨੇ ਬੰਗਾਲ ਨੂੰ ਪੈਨਲਟੀ ਸ਼ੂਟਆਊਟ ’ਚ 4-3 ਨਾਲ ਹਰਾਇਆ। ਦੂਜੇ ਕੁਆਰਟਰ ਫਾਈਨਲ ’ਚ ਹਰਿਆਣਾ ਨੇ ਦੀਪਿਕਾ ਤੇ ਦੋ ਗੋਲਾਂ ਸਦਕਾ ਉੜੀਸਾ ਨੂੰ 4-1 ਨਾਲ ਹਰਾ ਕੇ ਸੈਮੀਫਾਈਨਲ ’ਚ ਕਦਮ ਰੱਖਿਆ। ਹਰਿਆਣਾ ਵੱਲੋਂ ਨੇਹਾ ਗੋਇਲ ਤੇ ਨਵਨੀਤ ਕੌਰ ਨੇ ਇੱਕ-ਇੱਕ ਗੋਲ ਦਾਗਿਆ। ਤੀਜੇ ਕੁਆਰਟਰ ਫਾਈਨਲ ’ਚ ਝਾਰਖੰਡ ਨੇ ਮਿਜ਼ੋਰਮ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ’ਚ ਕਦਮ ਰੱਖਿਆ। ਸੈਮੀਫਾਈਨਲ ਮੈਚ ਸ਼ੁੱਕਰਵਾਰ ਨੂੰ ਖੇਡੇ ਜਾਣਗੇ ਜਿੱਥੇ ਹਰਿਆਣਾ ਦਾ ਮੁਕਾਬਲਾ ਝਾਰਖੰਡ ਨਾਲ ਹੋਵੇਗਾ ਜਦਕਿ ਮੱਧ ਪ੍ਰਦੇਸ਼ ਦੀ ਟੀਮ ਮਹਾਰਾਸ਼ਟਰ ਦਾ ਸਾਹਮਣਾ ਕਰੇਗੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×