For the best experience, open
https://m.punjabitribuneonline.com
on your mobile browser.
Advertisement

ਹਾਕੀ ਲੀਗ: ਹੁਸ਼ਿਆਰਪੁਰ ਦੀ ਟੀਮ ਸੈਮੀਫਾਈਨਲ ਵਿੱਚ ਪੁੱਜੀ

07:17 AM Mar 24, 2024 IST
ਹਾਕੀ ਲੀਗ  ਹੁਸ਼ਿਆਰਪੁਰ ਦੀ ਟੀਮ ਸੈਮੀਫਾਈਨਲ ਵਿੱਚ ਪੁੱਜੀ
ਹਾਕੀ ਲੀਗ ਦੌਰਾਨ ਖਿਡਾਰੀਆਂ ਨਾਲ ਤਸਵੀਰ ਖਿਚਵਾਉਂਦੇ ਹੋਏ ਪ੍ਰਬੰਧਕ।
Advertisement

ਪੱਤਰ ਪ੍ਰੇਰਕ
ਸਮਰਾਲਾ, 23 ਮਾਰਚ
ਮਾਸਟਰ ਹਾਕੀ ਵੈਲਫੇਅਰ ਸੋਸਾਇਟੀ ਵੱਲੋਂ ਸਮਰਾਲਾ ਦੇ ਆਈਟੀਆਈ ਗਰਾਊਂਡ ਵਿੱਚ ਕਰਵਾਈ ਜਾ ਰਹੀ ਦੂਜੀ ਮਾਸਟਰਜ਼ ਹਾਕੀ ਲੀਗ ਦਾ ਦੂਜਾ ਦਿਨ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ ਚਾਰ ਰੋਜ਼ਾ ਹਾਕੀ ਲੀਗ ’ਚ 40 ਸਾਲ ਉਮਰ ਤੋਂ ਵੱਧ ਦੇ ਖਿਡਾਰੀ ਭਾਗ ਲੈਂਦੇ ਹੋਏ ਆਪਣੀ ਖੇਡ ਦਾ ਲੋਹਾ ਮਨਵਾ ਰਹੇ ਹਨ। ਅੱਜ ਦੂਜੇ ਦਿਨ ਦੇ ਨਤੀਜਿਆਂ ਅਨੁਸਾਰ ਪਹਿਲਾ ਮੈਚ ਤਾਮਿਲਨਾਡੂ ਅਤੇ ਹੁਸ਼ਿਆਰਪੁਰ ਵਿਚਕਾਰ ਹੋਇਆ, ਜਿਸ ਵਿੱਚੋਂ ਹੁਸ਼ਿਆਰਪੁਰ 5-0 ਫਰਕ ਨਾਲ ਜੇਤੂ ਰਿਹਾ ਦੂਸਰੇ ਮੈਚ ’ਚੋਂ ਬਠਿੰਡਾ ਨੇ 1-0 ਦੇ ਫਰਕ ਨਾਲ ਅਮਲੋਹ ਨੂੰ ਹਰਾਇਆ, ਰਾਮਪੁਰ ਨੇ ਰਣੀਆ ਨੂੰ 3-0 ਅਤੇ ਆਖਰੀ ਦਸਵਾਂ ਮੈਚ ਬਠਿੰਡਾ ਤੇ ਮੰਡਾਲੀ ਵਿਚਾਲੇ ਬਰਾਬਰੀ ’ਤੇ ਰਿਹਾ। ਇਸੇ ਤਰ੍ਹਾਂ ਪੰਜਵੇਂ ਮੈਚ ਵਿੱਚ ਮੰਡਾਲੀ ਨੇ ਅਮਲੋਹ ਨੂੰ ਇੱਕ ਸਿਫ਼ਰ ਦੇ ਗੋਲ ਨਾਲ ਹਰਾਇਆ। ਜਾਣਕਾਰੀ ਅਨੁਸਾਰ ਉਕਤ ਚਾਰੋਂ ਟੀਮਾਂ ਸੈਮੀਨਾਲ ਵਿੱਚ ਪੁੱਜ ਗਈਆਂ ਹਨ। ਕਮਲਜੀਤ ਸ਼ਾਹੀ, ਰੁਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ, ਹਾਕੀ ਲੀਗ ’ਚ ਜੇਤੂ ਟੀਮਾਂ ਨੂੰ ਤਗ਼ਮੇ ਅਤੇ 4 ਲੱਖ ਰੁਪਏ ਤੱਕ ਦੇ ਨਗਦ ਇਨਾਮ ਦਿੱਤੇ ਜਾਣੇ ਹਨ।

Advertisement

Advertisement
Author Image

sanam grng

View all posts

Advertisement
Advertisement
×