ਹਾਕੀ: ਮਹਿਲਾ ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਟੀਮ ਦੀ ਚੋਣ
07:36 AM Dec 02, 2024 IST
ਨਵੀਂ ਦਿੱਲੀ: ਹਾਕੀ ਇੰਡੀਆ ਨੇ 7 ਤੋਂ 15 ਦਸੰਬਰ ਤੱਕ ਓਮਾਨ ਦੇ ਮਸਕਟ ਵਿੱਚ ਹੋਣ ਵਾਲੇ ਮਹਿਲਾ ਜੂਨੀਅਰ ਏਸ਼ੀਆ ਕੱਪ ਲਈ ਅੱਜ ਇੱਥੇ ਜਯੋਤੀ ਸਿੰਘ ਦੀ ਅਗਵਾਈ ਹੇਠ 20 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ। ਸਾਕਸ਼ੀ ਰਾਣਾ ਨੂੰ ਭਾਰਤੀ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਟੀਮ ਕੋਲ ਨਿਧੀ ਅਤੇ ਆਦਿਤੀ ਮਹੇਸ਼ਵਰੀ ਦੇ ਰੂਪ ਵਿੱਚ ਦੋ ਗੋਲਕੀਪਰ ਹਨ ਜਦਕਿ ਡਿਫੈਂਸ ਲਾਈਨ ਦੀ ਜ਼ਿੰਮੇਵਾਰੀ ਮਨੀਸ਼ਾ, ਜਯੋਤੀ ਸਿੰਘ, ਲਾਲਥੰਤਲੁੰਗੀ, ਪੂਜਾ ਸਾਹੂ ਅਤੇ ਮਮਤਾ ਓਰਾਮ ਸੰਭਾਲਣਗੀਆਂ। ਮਿਡਫੀਲਡ ਵਿੱਚ ਵੈਸ਼ਨਵੀ ਵਿੱਠਲ ਫਾਲਕੇ, ਸੁਨੇਲਿਤਾ ਟੋਪੋ, ਇਸ਼ੀਕਾ, ਰਜਨੀ ਕੇਰਕੇਟਾ, ਸਾਕਸ਼ੀ ਰਾਣਾ ਅਤੇ ਖੈਦੇਮ ਸ਼ਿਲੇਮਾ ਚਾਨੂ ਵਰਗੀਆਂ ਖਿਡਾਰਨਾਂ ਸ਼ਾਮਲ ਹਨ। ਦੀਪਿਕਾ, ਬਿਊਟੀ ਡੁੰਗਡੁੰਗ, ਕਨਿਕਾ ਸਿਵਾਚ, ਮੁਮਤਾਜ਼ ਖਾਨ ਅਤੇ ਲਾਲਰਿਨਪੁਈ ਵੀ ਟੀਮ ਵਿੱਚ ਸ਼ਾਮਲ ਹਨ। -ਪੀਟੀਆਈ
Advertisement
Advertisement